ਹਨੁਮਾ ਵਿਹਾਰੀ ਨੇ ਇੰਗਲੈਂਡ ਦੀਆਂ ਪਿੱਚਾਂ ਨੂੰ ਲੈ ਕੇ ਭਾਰਤੀ ਬੱਲੇਬਾਜ਼ਾਂ ਨੂੰ ਕੀਤਾ ਸਾਵਧਾਨ
Saturday, Jun 05, 2021 - 12:07 PM (IST)
ਲੰਡਨ— ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫ਼ਾਈਨਲ ਤੇ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਲਈ ਭਾਰਤੀ ਟੀਮ ’ਚ ਚੁਣੇ ਗਏ ਸੱਜੇ ਹੱਥ ਦੇ ਬੱਲੇਬਾਜ਼ ਹਨੁਮਾ ਵਿਹਾਰੀ ਨੇ ਕਿਹਾ ਕਿ ਇੰਗਲੈਂਡ ’ਚ ਤੁਹਾਨੂੰ ਆਪਣੇ ਸ਼ਾਟ ਦੀ ਚੋਣ ਦੇ ਲਈ ਪੂਰੀ ਤਰ੍ਹਾਂ ਨਾਲ ਯਕੀਨੀ ਹੋਣਾ ਪਵੇਗਾ। ਭਾਰਤੀ ਬੱਲੇਬਾਜ਼ ਨੇ ਇੰਗਲੈਂਡ ਦੇ ਸਟੁਅਰਟ ਬ੍ਰਾਡ ਜਿਹੇ ਤੇਜ਼ ਗੇਂਦਬਾਜ਼ ਖ਼ਿਲਾਫ਼ ਤੇ ਡਿਊਕ ਗੇਂਦ ਨਾਲ ਖੇਡਣ ਦੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਭਾਰਤ ’ਚ ਤੁਸੀਂ ਹਲਕਾ ਜਿਹਾ ਪੁਸ਼ ਕਰਕੇ ਇਸ ਤੋਂ ਦੂਰ ਹੋ ਸਕਦੇ ਹੋ ਇੱਥੋਂ ਤਕ ਕਿ ਜੇਕਰ ਡ੍ਰਾਈਵ ਵਾਲੀ ਗੇਂਦ ਨਹੀਂ ਹੈ ਤਾਂ ਵੀ ਤੁਸੀਂ ਉੱਪਰ ਵੱਲ ਡਰਾਈਵ ਕਰਕੇ ਗੇਂਦ ਤੋਂ ਦੂਰ ਹੋ ਸਕਦੇ ਹੋ। ਜੇਕਰ ਮੈਨੂੰ ਉਸ ਗੇਂਦ ਨੂੰ ਦੂਜੀ ਵਾਰ ਖੇਡਣਾ ਹੁੰਦਾ ਤਾਂ ਮੁਮਕਿਨ ਹੈ ਕਿ ਮੈਂ ਦੇਰ ਨਾਲ ਖੇਡਣ ਦੀ ਕੋਸ਼ਿਸ਼ ਕਰਦਾ।
ਇਹ ਵੀ ਪੜ੍ਹੋ : ਕਲੀਨਿਕ ਦੇ ਬਾਹਰ ਸਟਾਈਲਿਸ਼ ਲੁੱਕ ’ਚ ਨਜ਼ਰ ਆਈ ਸਾਰਾ ਤੇਂਦੁਲਕਰ, ਵੇਖੋ ਤਸਵੀਰਾਂ
ਹਨੁਮਾ ਵਿਹਾਰੀ ਨੇ ਕਿਹਾ ਕਿ ਇੰਗਲੈਂਡ ’ਚ ਡਿਊਕ ਗੇਂਦ ਵੀ ਚੁਣੌਤੀ ਹੋਵੇਗੀ। ਜਦੋਂ ਧੁੱਪ ਖਿੜੀ ਹੋਵੇਗੀ ਤਾਂ ਬੱਲੇਬਾਜ਼ੀ ਸੌਖੀ ਹੋਵੇਗੀ ਪਰ ਜੇਕਰ ਮੌਸਮ ਨਮੀ ਵਾਲੀ ਹੋਇਆ ਤੇ ਬੱਦਲ ਛਾਏ ਰਹੇ ਤਾਂ ਗੇਂਦ ਪੂਰਾ ਦਿਨ ਸਵਿੰਗ ਕਰੇਗੀ। ਕਾਊਂਟੀ ਕ੍ਰਿਕਟ ’ਚ ਸ਼ੁਰੂਆਤ ’ਚ ਮੈਨੂੰ ਇਹੋ ਚੁਣੌਤੀ ਮਿਲੀ ਸੀ। ਇੱਥੇ ਕਾਫ਼ੀ ਠੰਡ ਹੈ। ਅਜਿਹੇ ’ਚ ਗੇਂਦ ਨੂੰ ਪਿੱਚ ਤੋਂ ਕਾਫ਼ੀ ਮਦਦ ਮਿਲਦੀ ਹੈ। ਵਿਹਾਰੀ ਆਪਣੇ ਟੈਸਟ ਡੈਬਿਊ ’ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਖਿਲਾਫ਼ 23 ਗੇਂਦਾਂ ’ਤੇ ਬਿਨਾ ਖਾਤਾ ਖੋਲ੍ਹੇ ਆਉਟ ਹੋ ਗਏ ਸਨ।
ਇਹ ਵੀ ਪੜ੍ਹੋ : ਕਾਰਤਿਕ ਨੇ ਕੀਤੀ ਇਸ ਭਾਰਤੀ ਬੱਲੇਬਾਜ਼ ਦੀ ਤਾਰੀਫ਼, ਵਿਰੋਧੀ ਟੀਮ ’ਤੇ ਪ੍ਰਭਾਵ ਹੁੰਦੈ ਸਹਿਵਾਗ-ਗਿਲਕ੍ਰਿਸਟ ਵਰਗਾ
ਇਸ ਬਾਰੇ ਉਨ੍ਹਾਂ ਕਿਹਾ ਮੈਂ ਉਦੋਂ ਸੋਚਿਆ ਸੀ ਕਿ ਡਰਾਈਵ ਕਰਨ ਲਈ ਗੇਂਦ ਦੀ ਲੰਬਾਈ ਚੰਗੀ ਹੈ, ਪਰ ਇੰਗਲੈਂਡ ’ਚ ਤੁਹਾਨੂੰ ਆਪਣੇ ਸ਼ਾਟ ਦੀ ਚੋਣ ਨੂੰ ਲੈ ਕੇ ਵਾਧੂ ਸਾਵਧਾਨੀ ਵਰਤਨ ਦੀ ਜ਼ਰੂਰਤ ਹੰੁਦੀ ਹੈ। ਵਿਰਾਟ ਕੋਹਲੀ ਦੀ ਅਗਵਾਈ ’ਚ ਭਾਰਤੀ ਟੀਮ ਨਿਊਜ਼ੀਲੈਂਡ ਖ਼ਿਲਾਫ਼ ਡਬਲਯੂ. ਟੀ. ਸੀ. ਫ਼ਾਈਨਲ ਤੇ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਲਈ ਇੰਗਲੈਂਡ ਪਹੁੰਚ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਇਸ ਸੈਸ਼ਨ ’ਚ ਕਿਸੇ ਵੀ ਟੀਮ ਵੱਲੋਂ ਨਹੀਂ ਖ਼ਰੀਦਣ ਦੇ ਬਾਅਦ ਹਨੁਮਾ ਵਿਹਾਰੀ ਕਾਊਂਟੀ ਕ੍ਰਿਕਟ ਖੇਡਣ ਲਈ ਇੰਗਲੈਂਡ ਚਲੇ ਗਏ ਸਨ। ਉਹ ਉਦੋਂ ਤੋਂ ਉੱਥੇ ਹੀ ਸਨ ਤੇ ਉਹ ਸਿੱਧੇ ਹੀ ਭਾਰਤੀ ਟੀਮ ਨਾਲ ਜੁੜੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।