ਵੇਟਲ ਰੇਸ ਤੋਂ ਹੋਏ ਬਾਹਰ, ਹੈਮਿਲਟਨ ਨੇ ਕੀਤੀ ਸ਼ੂਮਾਕਰ ਦੀ ਬਰਾਬਰੀ
Monday, Jul 23, 2018 - 12:55 AM (IST)
ਜਲੰਧਰ- ਦੁਨੀਆ ਦੀ ਸਭ ਤੋਂ ਪੁਰਾਣੀ ਫਾਰਮੂਲਾ-1 ਰੇਸ ਜਰਮਨ ਗ੍ਰੈਂਡ ਪ੍ਰਿਕਸ 'ਚ ਆਖਰਕਾਰ ਮਰਸਡੀਜ਼ ਦੇ ਡਰਾਈਵਰ ਲੁਈਸ ਹੈਮਿਲਟਨ ਨਾਟਕੀ ਘਟਨਾਕ੍ਰਮ ਤੋਂ ਬਾਅਦ ਬੜ੍ਹਤ ਬਣਾਉਣ 'ਚ ਸਫਲ ਹੋ ਹੀ ਗਏ। ਦਰਅਸਲ ਰੇਸ ਦੀ ਸ਼ੁਰੂਆਤ 'ਚ ਫੇਰਾਰੀ ਦੇ ਡਰਾਈਵਰ ਸੇਬੇਸਟੀਅਨ ਵੇਟਲ ਅੱਗੇ ਸਨ, ਜਦਕਿ ਹੈਮਿਲਟਨ ਨੇ 14ਵੇਂ ਸਥਾਨ ਤੋਂ ਸ਼ੁਰੂਆਤ ਕੀਤੀ ਸੀ। ਸ਼ੁਰੂਆਤੀ ਬੜ੍ਹਤ ਦਾ ਹਾਲਾਂਕਿ ਵੇਟਲ ਨੇ ਖੂਬ ਫਾਇਦਾ ਚੁੱਕਿਆ ਪਰ 67 ਲੈਪ ਵਾਲੀ ਇਸ ਗੇਮ 'ਚ ਜਦ 15 ਲੈਪ ਬਾਕੀ ਸਨ ਉਦੋਂ ਵੇਟਲ ਦਾ ਐਕਸੀਡੈਂਟ ਹੋ ਗਿਆ। ਇਸ ਦਾ ਫਾਇਦਾ ਉਠਾਉਂਦੇ ਹੋਏ ਹੈਮਿਲਟਨ ਅੱਗੇ ਨਿਕਲ ਗਏ ਅਤੇ ਆਖਰ ਤਕ ਬੜ੍ਹਤ ਬਣਾਈ ਰੱਖੀ।
ਹੈਮਿਲਟਨ ਨੇ ਜਿੱਤ ਦੇ ਨਾਲ ਹੀ ਜਰਮਨੀ ਦੇ ਹੀ ਡਰਾਈਵਰ ਮਾਈਕਲ ਸ਼ੂਮਾਕਰ ਦਾ 4 ਵਾਰ ਗ੍ਰੈਂਡ ਪ੍ਰਿਕਸ ਜਿੱਤਣ ਦਾ ਰਿਕਾਰਡ ਵੀ ਬਰਾਬਰ ਕਰ ਲਿਆ ਹੈ।
