ਉਲਟਫੇਰ ਦਾ ਸ਼ਿਕਾਰ ਹੋਣ ਤੋਂ ਬਚੀ ਹਾਲੇਪ

Saturday, Jan 20, 2018 - 01:57 PM (IST)

ਉਲਟਫੇਰ ਦਾ ਸ਼ਿਕਾਰ ਹੋਣ ਤੋਂ ਬਚੀ ਹਾਲੇਪ

ਮੈਲਬੋਰਨ, (ਬਿਊਰੋ)— ਦੁਨੀਆ ਦੀ ਨੰਬਰ ਇਕ ਖਿਡਾਰਨ ਸਿਮੋਨਾ ਹਾਲੇਪ ਨੇ ਤਿੰਨ ਮੈਚ ਅੰਕ ਬਚਾ ਕੇ ਉਲਟਫੇਰ ਤੋਂ ਬਚਦੇ ਹੋਏ ਆਸਟਰੇਲੀਆਈ ਓਪਨ ਦੇ ਅੰਤਿਮ 16 'ਚ ਪ੍ਰਵੇਸ਼ ਕਰ ਲਿਆ। ਕੈਰੋਲਿਨਾ ਪਲਿਸਕੋਵਾ ਅਤੇ ਕੈਰੋਲਿਨਾ ਗਾਰਸੀਆ ਵੀ ਅਗਲੇ ਦੌਰ 'ਚ ਪਹੁੰਚ ਗਈਆਂ।

ਦੋ ਦਿਨ ਬੇਹੱਦ ਗਰਮੀ ਦੇ ਬਾਅਦ ਅੱਜ ਮੈਲਬੋਰਨ ਪਾਰਕ ਦਾ ਤਾਪਮਾਨ 26 ਡਿਗਰੀ ਸੀ। ਰੋਮਾਨੀਆ ਦੀ ਹਾਲੇਪ ਨੇ ਅਮਰੀਕਾ ਦੀ ਲੌਰੇਨ ਡੇਵਿਸ ਨੂੰ 4-6, 6-4, 15-3 ਨਾਲ ਹਰਾਇਆ। ਛੇਵਾਂ ਦਰਜਾ ਪ੍ਰਾਪਤ ਪਲਿਸਕੋਵਾ ਨੇ ਚੈਕ ਗਣਰਾਜ ਦੀ ਲੂਸੀ ਸਫਾਰੋਵਾ ਨੂੰ 7-6, 7-5 ਨਾਲ ਹਰਾਇਆ। ਅਮਰੀਕੀ ਓਪਨ ਜੇਤੂ ਮੈਡਿਸਨ ਕੀਸ ਨੇ ਰੋਮਾਨੀਆ ਦੀ ਅਨਾ ਬੋਗਡਾਨ ਨੂੰ 6-3, 6-4 ਨਾਲ ਹਰਾਇਆ। ਹੁਣ ਉਹ ਫਰਾਂਸ ਦੀ ਅਠਵਾਂ ਦਰਜਾ ਪ੍ਰਾਪਤ ਗਾਰਸੀਆ ਨਾਲ ਖੇਡੇਗੀ ਜਿਸ ਨੇ ਬੇਲਾਰੂਸ ਦੀ ਅਲੈਕਜੇਂਦਰਾ ਸੇਸਨੋਵਿਚ ਨੂੰ ਹਰਾਇਆ ਸੀ।


Related News