ਹੈਨਾਨ ਦਾਨਝਾਓ ਇੰਟਰਨੈਸ਼ਨਲ ਸ਼ਤਰੰਜ : ਜਿੱਤ ਨਾਲ ਵਿਦਿਤ ਨੇ ਕੀਤੀ ਪ੍ਰਤੀਯੋਗਿਤਾ ਦੀ ਸਮਾਪਤੀ

Monday, Jul 08, 2019 - 11:51 AM (IST)

ਹੈਨਾਨ ਦਾਨਝਾਓ ਇੰਟਰਨੈਸ਼ਨਲ ਸ਼ਤਰੰਜ : ਜਿੱਤ ਨਾਲ ਵਿਦਿਤ ਨੇ ਕੀਤੀ ਪ੍ਰਤੀਯੋਗਿਤਾ ਦੀ ਸਮਾਪਤੀ

ਦਾਨਝਾਓ (ਨਿਕਲੇਸ਼ ਜੈਨ)— ਹੈਨਾਨ ਦਾਨਝਾਓ ਇੰਟਰਨੈਸ਼ਨਲ ਸ਼ਤਰੰਜ  'ਚ ਭਾਰਤ ਦੇ ਨੌਜਵਾਨ ਖਿਡਾਰੀ ਵਿਦਿਤ ਗੁਜਰਾਤੀ ਨੇ ਆਪਣੇ ਖਰਾਬ ਪ੍ਰਦਰਸ਼ਨ ਨੂੰ ਪਿੱਛੇ ਛੱਡਦੇ ਹੋਏ ਆਖਰੀ ਰਾਊਂਡ ਵਿਚ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਚੀਨ ਦੇ ਹਾਓ ਵਾਡ ਨੂੰ ਹਰਾ ਦਿੱਤਾ। ਇਸ ਜਿੱਤ ਨਾਲ ਵਿਦਿਤ ਨੇ ਆਪਣੇ ਇਸ ਟੂਰਨਾਮੈਂਟ ਨੂੰ 2705 ਰੇਟਿੰਗ ਅੰਕਾਂ ਨਾਲ ਖਤਮ ਕੀਤਾ। ਸਫੈਦ ਮੋਹਰਿਆਂ ਨਾਲ ਖੇਡ ਰਹੇ ਵਿਦਿਤ ਨੇ ਹਾਓ ਵਾਡ ਵਿਰੁੱਧ ਓਪਨ ਕੈਟਲਨ ਓਪਨਿੰਗ ਦਾ ਇਸਤੇਮਾਲ ਕੀਤਾ ਤੇ ਆਪਣੇ ਮੋਹਰਿਆਂ ਦੀ ਬਿਹਤਰ ਸਥਿਤੀ ਕਾਰਣ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। 

ਖੇਡ ਦੀ 24ਵੀਂ ਚਾਲ ਵਿਚ ਹਾਓ ਵਾਡ ਦੀ ਰਾਜਾ ਵਲੋਂ ਪਿਆਦੇ ਨੂੰ ਚਲਾਉਣ ਦੀ ਚਾਲ ਨੇ ਉਸ ਦੇ ਰਾਜਾ ਨੂੰ ਕਮਜ਼ੋਰ ਕਰ ਦਿੱਤਾ। ਇਸ ਗੱਲ ਦਾ ਫਾਇਦਾ ਚੁੱਕਦੇ ਹੋਏ ਵਿਦਿਤ ਨੇ 46 ਚਾਲਾਂ ਵਿਚ ਇਕ ਚੰਗੀ ਤੇ ਬੇਹੱਦ ਜ਼ਰੂਰੀ ਜਿੱਤ ਦਰਜ ਕੀਤੀ। ਇਸ ਹਾਰ ਦੀ ਵਜ੍ਹਾ ਨਾਲ ਪ੍ਰਤੀਯੋਗਿਤਾ ਦਾ ਖਿਤਾਬ ਮੇਜ਼ਬਾਨ ਚੀਨ ਹੱਥੋਂ ਨਿਕਲ ਗਿਆ ਤੇ ਹੰਗਰੀ ਦੇ ਰਿਚਰਡ ਰਾਪੋ ਨੇ 4.5 ਅਕਾਂ ਨਾਲ ਪਹਿਲਾ ਸਥਾਨ ਹਾਸਲ ਕਰ ਲਿਆ। ਚੀਨ ਦਾ ਯੂ ਯਾਂਗੀ 4 ਅੰਕ ਬਣਾ ਕੇ ਦੂਜੇ ਤੇ ਚੀਨ ਦਾ ਹੀ ਵੇ ਯੀ 4 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ।


Related News