ਗੁਹਾਟੀ ਗ੍ਰਾਂਡ ਮਾਸਟਰ ਸ਼ਤਰੰਜ : ਰਿਓਸ ਨੂੰ ਹਰਾ ਕੇ ਸ਼ਾਯਾਂਤਨ ਨੇ ਬਣਾਈ ਬੜ੍ਹਤ

Saturday, Mar 19, 2022 - 11:13 AM (IST)

ਗੁਹਾਟੀ, ਆਸਾਮ (ਨਿਕਲੇਸ਼ ਜੈਨ)- ਨਾਰਥ ਈਸਟ 'ਚ ਪਹਿਲੀ ਵਾਰ ਹੋ ਰਹੇ ਗੁਹਾਟੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਦੇ 7 ਰਾਊਂਡ ਦੇ ਬਾਅਦ ਭਾਰਤ ਦੇ ਸ਼ਾਯਾਂਤਨ ਦਾਸ ਤੇ ਪਰਾਗੁਏ ਦੇ ਡੇਲਗਾੜੋ ਰੇਮਰੀਜ 6.5 ਅੰਕ ਬਣਾ ਕੇ ਸਭ ਤੋਂ ਅੱਗੇ ਚਲ ਰਹੇ ਹਨ। ਸਤਵੇਂ ਰਾਊਂਡ 'ਚ ਸ਼ਾਯਾਂਤਨ ਦਾਸ ਨੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਕੋਲੰਬੀਆ ਦੇ ਕ੍ਰਿਸਟੀਅਨ ਰਿਓਸ ਨੂੰ ਸਿਸਿਲੀਅਨ ਓਪਨਿੰਗ 'ਚ ਸਿਰਫ਼ 19 ਚਾਲਾਂ 'ਚ ਹਰਾਉਂਦੇ ਹੋਏ ਸ਼ਾਨਦਾਰ ਜਿੱਤ ਹਾਸਲ ਕੀਤੀ। 

ਇਹ ਵੀ ਪੜ੍ਹੋ : ਰਾਫੇਲ ਨਡਾਲ ਨੇ ਕਿਰਗੀਓਸ ਨੂੰ ਹਰਾ ਕੇ ਆਪਣਾ ਰਿਕਾਰਡ 19-0 ਕੀਤਾ

ਦੂਜੇ ਪਾਸੇ ਸੰਯੁਕਤ ਬੜ੍ਹਤ 'ਤੇ ਚਲ ਰਹੇ ਤੇ ਪੈਰਾਗੁਏ ਦੇ ਡੇਲਗਾੜੋ ਰੇਮਰੀਜ਼ ਨੇ ਕਾਲੇ ਮੋਹਰਿਆਂ ਨਾਲ ਭਾਰਤ ਦੇ ਕੇ. ਰਤਨਾਕਰਨ ਨੂੰ ਹਰਾਉਂਦੇ ਹੋਏ ਆਪਣੀ ਛੇਵੀਂ ਜਿੱਤ ਹਾਸਲ ਕੀਤੀ। ਤੀਜੇ ਟੇਬਲ 'ਤੇ ਚੋਟੀ ਦਾ ਦਰਜਾ ਪ੍ਰਾਪਤ ਰੂਸ ਦੇ ਪਾਵੇਲ ਪੋਂਕਰਾਤੋਵ ਨੇ ਭਾਰਤ ਦੇ ਪੀ. ਕਾਰਤੀਕੇਨ ਨੂੰ ਮਾਤ ਦਿਦੇ ਹੋਏ ਵਾਪਸੀ ਕੀਤੀ ਤੇ ਚੌਥੇ ਬੋਰਡ 'ਤੇ ਭਾਰਤ ਦੇ ਦੀਪਨ ਚੱਕਰਵਰਤੀ ਨੇ ਹਮਵਤਨ ਤੇ ਆਪਣੇ ਘਰੇਲੂ ਸ਼ਹਿਰ 'ਚ ਖੇਡ ਰਹੇ ਸਾਹਿਲ ਡੇ ਨੂੰ ਹਰਾਇਆ। ਰਾਊਂਡ 7 ਦੇ ਬਾਅਦ 6 ਅੰਕਾਂ 'ਤੇ ਰੂਸ ਦੇ ਪਾਵੇਲ, ਮਿਸਰ ਕੇ ਫਾਵਜੀ ਅਧਮ, ਭਾਰਤ ਦੇ ਸੀ. ਆਰ. ਜੀ. ਕ੍ਰਿਸ਼ਣਾ, ਦੀਪਨ ਚੱਕਰਵਰਤੀ ਤੇ ਸਿਧਾਂਤ ਮੋਹਾਪਾਤਰਾ ਸੰਯੁਕਤ ਦੂਜੇ ਸਥਾਨ 'ਤੇ ਚਲ ਰਹੇ ਹਨ। 10 ਰਾਊਂਡ ਦੇ ਟੂਰਨਾਮੈਂਟ 'ਚ ਅਜੇ ਤਿੰਨ ਹੋਰ ਰਾਊਂਡ ਖੇਡੇ ਜਾਣੇ ਬਾਕੀ ਹਨ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News