ਗੁਰੂ ਹਨੂਮਾਨ ਭਾਰਤੀ ਖੇਡ ਸੰਸਥਾ ਦਾ ਗਠਨ

05/19/2018 11:19:03 AM

ਨਵੀਂ ਦਿੱਲੀ—ਭਾਰਤੀ ਕੁਸ਼ਤੀ ਦੇ ਪਿਤਾਮਾ ਗੁਰੂ ਹਨੂਮਾਨ ਦੇ ਵਿਸ਼ਵ ਪ੍ਰਸਿੱਧ ਗੁਰੂ ਹਨੂਮਾਨ ਅਖਾੜੇ ਨੂੰ ਫਿਰ ਤੋਂ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਗੁਰੂ ਹਨੂਮਾਨ ਭਾਰਤੀ ਖੇਡ ਸੰਸਥਾ ਦਾ ਗਠਨ ਕੀਤਾ ਗਿਆ ਹੈ, ਜਿਸ ਦਾ ਮੁਖੀ ਦ੍ਰੋਣਾਚਾਰੀਆ ਐਵਾਰਡੀ ਰਾਜ ਸਿੰਘ ਨੂੰ ਬਣਾਇਆ ਗਿਆ ਹੈ।
ਨਵੀਂ ਗਠਿਤ ਗੁਰੂ ਹਨੂਮਾਨ ਭਾਰਤੀ ਖੇਡ ਸੰਸਥਾ ਦੇ ਮੁਖੀ ਰਾਜ ਸਿੰਘ ਨੇ ਸ਼ੁੱਕਰਵਾਰ ਸੰਸਥਾ ਦੇ ਅਹੁਦੇਦਾਰਾਂ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਗੁਰੂ ਹਨੂਮਾਨ ਅਖਾੜੇ ਨਾਲ ਜੁੜੇ ਪਹਿਲਵਾਨਾਂ ਤੇ ਕੋਚਾਂ ਨੇ ਇਸ ਸੰਸਥਾ ਦਾ ਗਠਨ ਕੀਤਾ ਹੈ, ਜਿਸ ਦਾ ਟੀਚਾ ਗੁਰੂ ਹਨੂਮਾਨ ਦੇ ਆਦਰਸ਼ਾਂ 'ਤੇ ਚੱਲਦੇ ਹੋਏ ਇਸ ਅਖਾੜੇ ਨੂੰ ਉਸ ਦੇ ਸੁਨਹਿਰੀ ਦੌਰ 'ਚ ਪਰਤਾਉਣਾ ਹੈ। 
ਰਾਜ ਸਿੰਘ ਨੇ ਦੱਸਿਆ ਕਿ ਆਗਾਮੀ 24 ਮਈ ਨੂੰ ਗੁਰੂ ਹਨੂਮਾਨ ਦੀ 19ਵੀਂ ਜਨਮ ਸ਼ਤਾਬਦੀ 'ਤੇ ਅਖਾੜੇ 'ਚ ਹਵਨ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ ਹੈ ਅਤੇ ਇਸ ਮੌਕੇ ਓਲੰਪਿਕ ਤੇ ਰਾਸ਼ਟਰਮੰਡਲ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਤੇ ਉਸ ਦੇ ਗੁਰੂ ਮਹਾਬਲੀ ਸਤਪਾਲ ਤੋਂ ਇਲਾਵਾ ਮੁੱਖ ਰਾਸ਼ਟਰੀ ਕੋਚ ਜਗਮਿੰਦਰ ਨੂੰ ਸਨਮਾਨਿਤ ਕੀਤਾ ਜਾਵੇਗਾ।


Related News