ਗੁਰਕੀਰਤ ਸਿੰਘ ਮਾਨ ਨੇ ਕੌਮਾਂਤਰੀ ਤੇ ਭਾਰਤੀ ਕ੍ਰਿਕਟ ਤੋਂ ਲਿਆ ਸੰਨਿਆਸ
Saturday, Nov 11, 2023 - 02:00 PM (IST)
ਸਪੋਰਟਸ ਡੈਸਕ– ਆਸਟ੍ਰੇਲੀਆ ਦੇ 2016 ਦੇ ਦੌਰੇ ਵਿਚ ਭਾਰਤ ਵਲੋਂ 3 ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਖੇਡਣ ਵਾਲੇ ਗੁਰਕੀਰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕੌਮਾਂਤਰੀ ਤੇ ਭਾਰਤੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਗੁਰਕੀਰਤ ਨੇ ਭਾਰਤ ਵਲੋਂ ਇਨ੍ਹਾਂ ਮੈਚਾਂ ਵਿਚ ਮੱਧਕ੍ਰਮ ਵਿਚ ਬੱਲੇਬਾਜ਼ੀ ਕਰਨ ਤੋਂ ਇਲਾਵਾ ਆਫ ਸਪਿਨਰ ਦੇ ਰੂਪ ਵਿਚ 10 ਓਵਰ ਵੀ ਕੀਤੇ ਸਨ। ਪੰਜਾਬ ਦੀ ਟੀਮ ਵਿਚੋਂ ਅੰਦਰ-ਬਾਹਰ ਹੋਣ ਅਤੇ 2020 ਤੋਂ ਆਈ. ਪੀ. ਐੱਲ. ਵਿਚ ਨਾ ਖੇਡ ਸਕਣ ਕਾਰਨ ਗੁਰਕੀਰਤ ਨੇ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ। ਭਾਰਤੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਹੁਣ ਗੁਰਕੀਰਤ ਵਿਦੇਸ਼ੀ ਟੀ-20 ਲੀਗ ਵਿਚ ਆਪਣੀ ਕਿਸਮਤ ਅਜਮਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।
ਇਹ ਵੀ ਪੜ੍ਹੋ : ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼, ਇਸ ਲਈ ਸਚਿਨ ਦਾ ਰਿਕਾਰਡ ਤੋੜਣ ਦੀ ਲੋੜ ਨਹੀਂ : ਪੋਂਟਿੰਗ
ਆਈ. ਪੀ.ਐੱਲ. ਵਿਚ ਉਹ ਪੰਜਾਬ ਕਿੰਗਜ਼, ਦਿੱਲੀ ਡੇਅਰਡੇਵਿਲਜ਼ (ਹੁਣ ਦਿੱਲੀ ਕੈਪੀਟਲਸ) ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡਿਆ। ਉਹ 2022 ਵਿਚ ਖਿਤਾਬ ਜਿੱਤਣ ਵਾਲੀ ਗੁਜਰਾਤ ਟਾਈਟਨਸ ਟੀਮ ਦਾ ਹਿੱਸਾ ਸੀ ਪਰ ਤਦ ਉਸ ਨੇ ਕੋਈ ਮੈਚ ਨਹੀਂ ਖੇਡਿਆ ਸੀ। ਪੰਜਾਬ ਵਲੋਂ ਹਾਲ ਹੀ ਵਿਚ ਉਸ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਇਕ ਮੈਚ ਖੇਡਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ