ਮਹਾਮਾਰੀ ਨੇ ਓਲੰਪਿਕ ਤੋਂ ਪਹਿਲਾਂ ਟੀਮ ’ਚ ਆਪਸੀ ਰਿਸ਼ਤੇ ਮਜ਼ਬੂਤ ਕਰਨ ’ਚ ਕੀਤੀ ਮਦਦ : ਗੁਰਜੰਟ

Saturday, May 15, 2021 - 11:50 AM (IST)

ਮਹਾਮਾਰੀ ਨੇ ਓਲੰਪਿਕ ਤੋਂ ਪਹਿਲਾਂ ਟੀਮ ’ਚ ਆਪਸੀ ਰਿਸ਼ਤੇ ਮਜ਼ਬੂਤ ਕਰਨ ’ਚ ਕੀਤੀ ਮਦਦ : ਗੁਰਜੰਟ

ਬੈਂਗਲੁਰੂ— ਭਾਰਤੀ ਹਾਕੀ ਟੀਮ ਦੇ ਸਟ੍ਰਾਈਕਰ ਗੁਰਜੰਟ ਸਿੰਘ ਦਾ ਮੰਨਣਾ ਹੈ ਕਿ ਪਿਛਲੇ ਇਕ ਸਾਲ ਦੇ ਦੌਰਾਨ ਜ਼ਿਆਦਾਤਰ ਸਮੇਂ ਬਾਇਓ-ਬਬਲ ’ਚ ਬਿਤਾਉਣ ਨਾਲ ਖਿਡਾਰੀਆਂ ਵਿਚਾਲੇ ਟੋਕੀਓ ਓਲੰਪਿਕ ਤੋਂ ਪਹਿਲਾਂ ਰਿਸ਼ਤੇ ਕਾਫ਼ੀ ਮਜ਼ਬੂਤ ਹੋਏ ਹਨ। ਗੁਰਜੰਟ ਨੇ ਅਜੇ ਤਕ ਭਾਰਤ ਵੱਲੋਂ 47 ਮੈਚ ਖੇਡੇ ਹਨ।

ਉਨ੍ਹਾਂ ਕਿਹਾ, ‘‘ਅਸੀਂ ਸਾਰ ਪਿਛਲੇ ਇਕ ਸਾਲ ਤੋਂ ਕੈਂਪ ’ਚ ਹਾਂ ਤੇ ਮੈਨੂੰ ਨਹੀਂ ਪਤਾ ਹੈ ਕਿ ਕਿਸ ਟੀਮ ਨੇ ਲਾਕਡਾਊਨ ਦੇ ਦੌਰਾਨ ਇੰਨਾ ਜ਼ਿਆਦਾ ਸਮਾਂ ਇਕੱਠਿਆਂ ਬਿਤਾਇਆ ਹੋਵੇ।’’ ਉਨ੍ਹਾਂ ਅੱਗੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਇਹ ਇਕ ਹਾਂ-ਪੱਖੀ ਪੱਖ ਹੈ ਕਿ ਅਸੀਂ ਸਾਰੇ ਇੰਨੇ ਲੰਬੇ ਸਮੇਂ ਤੋਂ ਇਕੱਠੇ ਹਾਂ। ਟੀਮ ਦੀਆਂ ਨਿਗਾਹਾਂ ਆਗਾਮੀ ਓਲੰਪਿਕ ’ਤੇ ਟਿੱਕੀਆਂ ਹਨ ਤੇ ਉਹ ਇਕ ਇਕਾਈ ਦੇ ਤੌਰ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਖ਼ਤ ਮਿਹਨਤ ਕੀਤੀ ਹੈ ਤੇ ਇਕੱਠੇ ਰਹੇ।
 


author

Tarsem Singh

Content Editor

Related News