ਬਦਕਿਸਮਤੀ ਦਾ ਸ਼ਿਕਾਰ ਹੋਏ ਗੁਪਟਿਲ, ਇਸ ਤਰ੍ਹਾਂ ਆਊਟ ਹੋਣ ਵਾਲੇ 9ਵੇਂ ਬੱਲੇਬਾਜ਼ ਬਣੇ (Video)

Thursday, Jun 20, 2019 - 12:29 PM (IST)

ਬਦਕਿਸਮਤੀ ਦਾ ਸ਼ਿਕਾਰ ਹੋਏ ਗੁਪਟਿਲ, ਇਸ ਤਰ੍ਹਾਂ ਆਊਟ ਹੋਣ ਵਾਲੇ 9ਵੇਂ ਬੱਲੇਬਾਜ਼ ਬਣੇ (Video)

ਨਵੀਂ ਦਿੱਲੀ : ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਬਰਮਿੰਘਮ ਵਿਚ ਬੁੱਧਵਾਰ ਨੂੰ ਖੇਡੇ ਗਏ ਵਰਲਡ ਕੱਪ ਦੇ ਮੁਕਾਬਲੇ ਵਿਚ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ ਮਾਰਟਿਨ ਗੁਪਟਿਲ ਨੇ ਇਕ ਅਨੋਖਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਵਰਲਡ ਕੱਪ 2019 ਵਿਚ ਇਹ ਪਹਿਲੀ ਵਾਰ ਹੋਇਆ ਜਦੋਂ ਕੋਈ ਖਿਡਾਰੀ ਇਸ ਤਰ੍ਹਾਂ ਆਊਟ ਹੋਇਆ। ਦਰਅਸਲ, ਮਾਰਿਟਨ ਗੁਪਟਿਲ ਦੱਖਣੀ ਅਫਰੀਕਾ ਖਿਲਾਫ ਹਿੱਟ ਵਿਕਟ ਆਊਟ ਹੋਏ ਜੋ ਬੇਹੱਦ ਹੈਰਾਨੀ ਭਰਿਆ ਰਿਹਾ। ਦੱਖਣੀ ਅਫਰੀਕਾ ਵੱਲੋਂ ਬਣਾਏ 241 ਦੌੜਾਂ ਦਾ ਟੀਚਾ ਕਰਦਿਆਂ ਮਾਰਿਟਨ ਗੁਪਟਿਲ ਪਾਰੀ ਦੇ 15ਵੇਂ ਓਵਰ ਦੀ ਆਖਰੀ ਗੇਂਦ 'ਤੇ ਹਿੱਟ ਵਿਕਟ ਆਊਟ ਹੋ ਗਏ ਅਤੇ ਉਸ ਨੇ ਐਂਡਿਲੇ ਫਹਿਲੁਕਵਾਓ ਦੀ ਗੇਂਦ ਨੂੰ ਚੰਗੇ ਤਰੀਕੇ ਨਾਲ ਖੇਡ ਵੀ ਦਿੱਤਾ ਪਰ ਉਸ ਦੇ ਸਰੀਰ ਦਾ ਬੋਝ ਦੌੜਾਂ ਲੈਂਦੇ ਸਮੇਂ ਪਿੱਛੇ ਵੱਲ ਚੱਲ ਗਿਆ। ਇਸ ਦੌਰਾਨ ਉਸਦਾ ਇਕ ਪੈਰ ਵਿਕਟ ਵਿਕਟ ਨਾਲ ਜਾ ਲੱਗਾ ਅਤੇ ਉਹ ਹਿੱਟ ਵਿਕਟ ਆਊਟ ਹੋ ਗਏ।

ਵਰਲਡ ਕੱਪ 2019 ਵਿਚ ਹਿੱਟ ਵਿਕਟ ਹੋਣ ਵਾਲੇ ਗੁਪਟਿਲ ਪਹਿਲੇ ਬੱਲੇਬਾਜ਼ ਹਨ। ਮਾਰਟਿਨ ਗੁਪਟਿਲ ਨਿਊਜ਼ੀਲੈਂਡ ਦੇ ਪਹਿਲੇ ਅਜਿਹੇ ਖਿਡਾਰੀ ਹਨ ਜੋ ਵਰਲਡ ਕੱਪ ਵਿਚ ਹਿੱਟ ਵਿਕਟ ਆਊਟ ਹੋਏ ਹਨ। ਗੁਪਟਿਲ ਨੇ ਆਪਣੀ ਪਾਰੀ ਦੌਰਾਨ ਹਿੱਟ ਵਿਕਟ ਆਊਟ ਹੋਣ ਤੋਂ ਪਹਿਲਾਂ 59 ਗੇਂਦਾਂ ਵਿਚ 5 ਚੌਕਿਆਂ ਦੀ ਮਦਦ ਨਾਲ 35 ਦੌੜਾਂ ਬਣਾ ਲਈਆਂ ਸੀ। ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ 4 ਵਿਕਟ ਨਾਲ ਹਰਾ ਕੇ ਇਸ ਮੈਚ ਨੂੰ ਆਪਣੇ ਨਾਂ ਕਰ ਲਿਆ।


Related News