ਫੁੱਟਬਾਲਰ ਮੇਸੀ ਨੂੰ ਬੰਦੂਕਧਾਰੀਆਂ ਨੇ ਦਿੱਤੀ ਧਮਕੀ, ਪਰਿਵਾਰਕ ਸੁਪਰਮਾਰਕੀਟ 'ਚ ਚਲਾਈਆਂ ਤਾਬੜਤੋੜ ਗੋਲੀਆਂ

Friday, Mar 03, 2023 - 01:25 PM (IST)

ਬਿਊਨਸ ਆਇਰਸ (ਭਾਸ਼ਾ)- ਬੰਦੂਕਧਾਰੀਆਂ ਨੇ ਅਰਜਨਟੀਨਾ ਦੇ ਫੁਟਬਾਲਰ ਲਿਓਨਲ ਮੇਸੀ ਨੂੰ ਇਕ ਲਿਖਤੀ ਸੰਦੇਸ਼ ਵਿਚ ਧਮਕੀ ਦੇਣ ਦੇ ਨਾਲ ਉਨ੍ਹਾਂ ਦੇ ਪਰਿਵਾਰ ਨਾਲ ਜੁੜੇ ਇੱਕ ਸੁਪਰਮਾਰਕੀਟ ਵਿੱਚ ਗੋਲੀਬਾਰੀ ਕੀਤੀ । ਇਹ ਜਾਣਕਾਰੀ ਸਥਾਨਕ ਪੁਲਸ ਨੇ ਦਿੱਤੀ। ਹਾਲਾਂਕਿ ਵੀਰਵਾਰ ਸਵੇਰੇ ਹੋਏ ਹਮਲੇ 'ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਇਹ ਸਪੱਸ਼ਟ ਨਹੀਂ ਸੀ ਕਿ ਹਮਲਾਵਰਾਂ ਨੇ ਦੇਸ਼ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਰੋਜ਼ਾਰੀਓ ਵਿੱਚ ਯੂਨੀਕੋ ਸੁਪਰਮਾਰਕੀਟ ਨੂੰ ਕਿਉਂ ਨਿਸ਼ਾਨਾ ਬਣਾਇਆ। ਇਹ ਸੁਪਰਮਾਰਕੀਟ ਉਨ੍ਹਾਂ ਦੀ ਪਤਨੀ ਐਂਟੋਨੇਲਾ ਰੋਕੂਜ਼ੋ ਦੇ ਪਰਿਵਾਰ ਦੀ ਮਲਕੀਅਤ ਵਿਚ ਹੈ।

ਇਹ ਵੀ ਪੜ੍ਹੋ: India vs Australia 3rd Test: ਸਪਿਨ ਦੇ ਟੈਸਟ 'ਚ ਭਾਰਤ ਫ਼ੇਲ੍ਹ, ਨੌਂ ਵਿਕਟਾਂ ਨਾਲ ਜਿੱਤੇ ਕੰਗਾਰੂ

PunjabKesari

ਸ਼ਹਿਰ ਦੇ ਮੇਅਰ, ਪਾਬਲੋ ਜੈਵਕਿਨ ਨੇ ਰੋਜ਼ਾਰੀਓ ਵਿੱਚ ਸੁਪਰਮਾਰਕੀਟ ਦਾ ਦੌਰਾ ਕੀਤਾ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਹਿੰਸਾ ਨੂੰ ਰੋਕਣ ਵਿੱਚ ਅਸਫਲਤਾ ਲਈ ਸੰਘੀ ਅਧਿਕਾਰੀਆਂ ਦੀ ਆਲੋਚਨਾ ਕੀਤੀ। ਰੋਜ਼ਾਰੀਓ ਦੇਸ਼ ਦੀ ਰਾਜਧਾਨੀ ਬਿਊਨਸ ਆਇਰਸ ਤੋਂ ਉੱਤਰ-ਪੱਛਮ ਵਿੱਚ ਲਗਭਗ 190 ਮੀਲ (300 ਕਿਲੋਮੀਟਰ) ਦੀ ਦੂਰੀ 'ਤੇ ਸਥਿਤ ਹੈ। ਪੁਲਸ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ 2 ਵਿਅਕਤੀਆਂ ਨੇ ਤੜਕੇ ਯੂਨੀਕੋ ਸੁਪਰਮਾਰਕੀਟ ਵਿਚ 12 ਤੋਂ ਵੱਧ ਗੋਲੀਆਂ ਚਲਾਈਆਂ।

ਇਹ ਵੀ ਪੜ੍ਹੋ: ਭਾਰਤ ਦੀ ਚੋਟੀ ਦੀ ਟ੍ਰਿਪਲ ਜੰਪ ਖਿਡਾਰਨ ਐਸ਼ਵਰਿਆ ਲਈ ਖੜ੍ਹੀ ਹੋਈ ਮੁਸੀਬਤ, ਲੱਗੀ 4 ਸਾਲ ਦੀ ਪਾਬੰਦੀ

PunjabKesari

ਉਨ੍ਹਾਂ ਨੇ ਉੱਥੇ ਇੱਕ ਸੰਦੇਸ਼ ਛੱਡਿਆ ਜਿਸ ਵਿੱਚ ਲਿਖਿਆ ਸੀ, “ਮੇਸੀ, ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਜੈਵਕਿਨ ਵੀ ਨਸ਼ੀਲੇ ਪਦਾਰਥਾਂ ਦਾ ਤਸਕਰ ਹੈ, ਇਸ ਲਈ ਉਹ ਤੁਹਾਡੀ ਦੇਖਭਾਲ ਨਹੀਂ ਕਰ ਸਕੇਗਾ।'' ਦੁਨੀਆ ਦੇ ਮਹਾਨ ਖਿਡਾਰੀਆਂ 'ਚੋਂ ਇਕ ਮੈਸੀ ਨੇ ਇਸ ਮਾਮਲੇ 'ਤੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉਨ੍ਹਾਂ ਦੀ ਅਗਵਾਈ 'ਚ ਇਸ ਸਾਲ ਦਸੰਬਰ 'ਚ ਅਰਜਨਟੀਨਾ ਨੇ 36 ਸਾਲ ਦੇ ਲੰਬੇ ਵਕਫੇ ਬਾਅਦ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ ਸੀ। ਉਹ ਫਿਲਹਾਲ ਪੈਰਿਸ ਸੇਂਟ-ਜਰਮੇਨ ਲਈ ਖੇਡ ਰਹੇ ਹਨ ਅਤੇ ਆਪਣਾ ਜ਼ਿਆਦਾਤਰ ਸਮਾਂ ਵਿਦੇਸ਼ ਵਿੱਚ ਬਿਤਾਉਂਦੇ ਹਨ। ਉਹ ਅਕਸਰ ਰੋਜ਼ਾਰੀਓ ਦਾ ਦੌਰਾ ਕਰਦੇ ਹਨ, ਜਿੱਥੇ ਉਨ੍ਹਾਂ ਦਾ ਫਨੇਸ ਉਪਨਗਰ ਖੇਤਰ ਵਿੱਚ ਘਰ ਹੈ।

ਇਹ ਵੀ ਪੜ੍ਹੋ: ਧੋਨੀ, ਅਭਿਸ਼ੇਕ ਬੱਚਨ, ਸ਼ਿਲਪਾ ਸ਼ੈੱਟੀ ਦੇ ਪੈਨ ਵੇਰਵਿਆਂ ਰਾਹੀਂ ਲੱਖਾਂ ਦੀ ਠੱਗੀ, ਸਾਹਮਣੇ ਆਇਆ ਹੈਰਾਨੀਜਨਕ ਸੱਚ


cherry

Content Editor

Related News