GT vs DC : ਸ਼ਾਮ 7.30 ਵਜੇ ਹੋਵੇਗਾ ਮੈਚ, ਪਿੱਚ ਰਿਪੋਰਟ ਤੇ ਸੰਭਾਵਿਤ ਪਲੇਇੰਗ-11'ਤੇ ਮਾਰੋ ਇਕ ਨਜ਼ਰ
Saturday, Apr 02, 2022 - 01:40 PM (IST)
ਸਪੋਰਟਸ ਡੈਸਕ- ਗੁਜਰਾਤ ਟਾਈਟਨਸ ਤੇ ਦਿੱਲੀ ਕੈਪੀਟਲਸ ਦਰਮਿਆਨ ਆਈ. ਪੀ. ਐੱਲ 2022 ਦਾ 10ਵਾਂ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਗਰਾਊਂਡ ਸਟੇਡੀਅਮ 'ਤੇ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਗੁਜਰਾਤ ਤੇ ਦਿੱਲੀ ਨੇ ਆਪਣੇ ਪਹਿਲੇ ਮੁਕਾਬਲੇ 'ਚ ਜਿੱਤ ਦਰਜ ਕੀਤੀ ਹੈ ਤੇ ਪੁਆਇੰਟ ਟੇਬਲ 'ਤੇ ਕ੍ਰਮਵਾਰ ਤੀਜੇ ਤੇ ਚੌਥੇ ਸਥਾਨ 'ਤੇ ਹਨ। ਆਓ ਮੈਚ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ 'ਤੇ ਮਾਰਦੇ ਹਾਂ ਇਕ ਨਜ਼ਰ-
ਇਹ ਵੀ ਪੜ੍ਹੋ : ਵਿਸ਼ਵ ਪ੍ਰਸਿੱਧ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਨੇ ਬਣਾਏ ਹਨ ਕਈ ਵਿਸ਼ਵ ਰਿਕਾਰਡ
ਪਿੱਚ ਰਿਪੋਰਟ
ਐੱਮ. ਸੀ. ਏ. ਕ੍ਰਿਕਟ ਗਰਾਊਂਡ ਦੀ ਸਤ੍ਹਾ ਸ਼ੁਰੂਆਤ 'ਚ ਬੱਲੇਬਾਜ਼ਾਂ ਦੀ ਮਦਦ ਕਰਦੀ ਹੈ। ਪਰ ਖੇਡ ਦੇ ਅੱਗੇ ਵਧਣ 'ਤੇ ਸਪਿਨਰਾਂ ਨੂੰ ਮਦਦ ਕਰਦੀ ਹੈ। ਪਿੱਛਾ ਕਰਨ ਵਾਲੀ ਟੀਮ ਨੂੰ ਪੁਣੇ ਦੇ ਐੱਮ. ਸੀ. ਏ. ਸਟੇਡੀਅਮ 'ਚ ਵਿਕਟਾਂ 'ਤੇ ਫਾਇਦਾ ਹੈ। ਸਟੇਡੀਅਮ ਦੀ ਬਾਊਂਡਰੀ ਦਾ ਆਕਾਰ ਲਗਭਗ 80-85 ਮੀਟਰ ਹੈ।
ਇਹ ਵੀ ਪੜ੍ਹੋ : ਆਂਦਰੇ ਰਸਲ ਨੇ ਲਗਾਇਆ ਧਮਾਕੇਦਾਰ ਅਰਧ ਸੈਂਕੜਾ, ਲਗਾਏ 8 ਛੱਕੇ ਤੇ ਬਣਾ ਦਿੱਤਾ ਇਹ ਵੱਡਾ ਰਿਕਾਰਡ
ਸੰਭਾਵਿਤ ਪਲੇਇੰਗ ਇਲੈਵਨ
ਗੁਜਰਾਤ ਟਾਈਟਨਸ : ਸ਼ੁਭਮਨ ਗਿੱਲ, ਮੈਥਿਊ ਵੇਡ (ਵਿਕਟਕੀਪਰ), ਡੇਵਿਡ ਮਿਲਰ, ਹਾਰਦਿਕ ਪੰਡਯਾ (ਕਪਤਾਨ), ਰਾਹੁਲ ਤਵੇਤੀਆ, ਅਭਿਨਵ ਮਨੋਹਰ, ਵਿਜੇ ਸ਼ੰਕਰ, ਰਾਸ਼ਿਦ ਖ਼ਾਨ, ਲਾਕੀ ਫਰਗਿਊਸਨ, ਮੁਹੰਮਦ ਸ਼ਮੀ, ਵਰੁਣ ਆਰੋਨ
ਦਿੱਲੀ ਕੈਪੀਟਲਜ਼ : ਪ੍ਰਿਥਵੀ ਸ਼ਾਹ, ਟਿਮ ਸੇਫਰਟ, ਮਨਦੀਪ ਸਿੰਘ, ਰਿਸ਼ਭ ਪੰਤ (ਕਪਤਾਨ ਤੇ ਵਿਕਟਕੀਪਰ), ਰੋਵਮੈਨ ਪਾਵੇਲ, ਲਲਿਤ ਯਾਦਵ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਮੁਸਤਫਿਜ਼ੁਰ ਰਹਿਮਾਨ, ਕੁਲਦੀਪ ਯਾਦਵ, ਖ਼ਲੀਲ ਅਹਿਮਦ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ