ਗੁਜਰਾਤ ਜਾਇੰਟਸ ਦਾ ਕ੍ਰਿਕਟਰ ਰੌਬਿਨ ਮਿੰਜ ਬਾਈਕ ਹਾਦਸੇ ’ਚ ਮਾਮੂਲੀ ਜ਼ਖ਼ਮੀ
Monday, Mar 04, 2024 - 11:54 AM (IST)

ਰਾਂਚੀ–ਨੌਜਵਾਨ ਵਿਕਟਕੀਪਰ ਬੱਲੇਬਾਜ਼ ਰੌਬਿਨ ਮਿੰਜ ਇਕ ਸੜਕ ਹਾਦਸੇ ਵਿਚ ਮਾਮੂਲੀ ਰੂਪ ਨਾਲ ਜ਼ਖ਼ਮੀ ਹੋ ਗਿਆ ਤੇ ਇਥੋਂ ਦੇ ਇਕ ਸਥਾਨਕ ਹਸਪਤਾਲ ਵਿਚ ਉਸਦਾ ਇਲਾਜ ਚੱਲ ਰਿਹਾ ਹੈ। ਇਹ ਜਾਣਕਾਰੀ ਉਸਦੇ ਪਿਤਾ ਨੇ ਦਿੱਤੀ। ਝਾਰਖੰਡ ਦੇ ਖਿਡਾਰੀ ਮਿੰਜ ਨੂੰ ਪਿਛਲੇ ਸਾਲ ਦਸੰਬਰ ਵਿਚ ਆਈ. ਪੀ. ਐੱਲ. ਨਿਲਾਮੀ ਵਿਚ ਗੁਜਰਾਤ ਟਾਈਟਨਸ ਨੇ 3.6 ਕਰੋੜ ਰੁਪਏ ਦੀ ਬੋਲੀ ਦੇ ਨਾਲ ਟੀਮ ਵਿਚ ਸ਼ਾਮਲ ਕੀਤਾ ਸੀ। ਮਿੰਜ ਨੂੰ ਸ਼ਨੀਵਾਰ ਨੂੰ ਹਾਦਸੇ ਦਾ ਸਾਹਮਣਾ ਕਰਨਾ ਪਿਆ ਜਦੋਂ ਉਸਦੀ ਬਾਈਕ ਸਾਹਮਣੇ ਤੋਂ ਆ ਰਹੀ ਇਕ ਹੋਰ ਬਾਈਕ ਨਾਲ ਟਕਰਾਅ ਗਈ।