ਗੁਜਰਾਤ ਜਾਇੰਟਸ ਨੇ WPL 2025 ਤੋਂ ਪਹਿਲਾਂ ਪ੍ਰਵੀਨ ਤਾਂਬੇ ਨੂੰ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ

Thursday, Dec 12, 2024 - 06:32 PM (IST)

ਗੁਜਰਾਤ ਜਾਇੰਟਸ ਨੇ WPL 2025 ਤੋਂ ਪਹਿਲਾਂ ਪ੍ਰਵੀਨ ਤਾਂਬੇ ਨੂੰ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ

ਅਹਿਮਦਾਬਾਦ- ਗੁਜਰਾਤ ਜਾਇੰਟਸ ਨੇ ਵੀਰਵਾਰ ਨੂੰ ਸਾਬਕਾ ਲੈੱਗ ਸਪਿਨਰ ਪ੍ਰਵੀਨ ਤਾਂਬੇ ਨੂੰ ਮਹਿਲਾ ਪ੍ਰੀਮੀਅਰ ਲੀਗ 2025 ਤੋਂ ਪਹਿਲਾਂ ਆਪਣਾ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ, ਜਦਕਿ ਆਸਟ੍ਰੇਲੀਆਈ ਡੇਨੀਅਲ ਮਾਰਸ਼ ਨੂੰ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਗਿਆ। ਪਿਛਲੇ ਸੀਜ਼ਨ ਵਿੱਚ ਟੀਮ ਵਿੱਚ ਸ਼ਾਮਲ ਹੋਏ ਮਾਈਕਲ ਕਲਿੰਗਰ ਜਾਇੰਟਸ ਦੇ ਮੁੱਖ ਕੋਚ ਦੇ ਰੂਪ ਵਿੱਚ ਬਣੇ ਰਹਿਣਗੇ। 

ਤਾਂਬੇ ਨੇ 41 ਸਾਲ ਦੀ ਉਮਰ ਵਿੱਚ 2013 ਵਿੱਚ ਰਾਜਸਥਾਨ ਰਾਇਲਜ਼ ਲਈ ਆਈਪੀਐਲ ਦੀ ਸ਼ੁਰੂਆਤ ਕੀਤੀ ਸੀ। ਉਸ ਕੋਲ ਕੋਚਿੰਗ ਦਾ ਬਹੁਤ ਤਜਰਬਾ ਹੈ। ਉਸਨੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਲਖਨਊ ਸੁਪਰ ਜਾਇੰਟਸ ਨਾਲ ਕੰਮ ਕੀਤਾ ਹੈ। ਮਾਰਸ਼ ਕੋਲ ਵੀ ਕਾਫੀ ਤਜਰਬਾ ਹੈ। ਉਸਨੇ 2013 ਤੋਂ 2017 ਤੱਕ ਤਸਮਾਨੀਆ ਪੁਰਸ਼ ਟੀਮ ਦੇ ਮੁੱਖ ਕੋਚ ਵਜੋਂ ਸੇਵਾ ਨਿਭਾਈ ਹੈ ਅਤੇ 2022 ਵਿੱਚ ਆਸਟਰੇਲੀਆਈ ਮਹਿਲਾ ਕ੍ਰਿਕਟ ਟੀਮ ਦਾ ਸਹਾਇਕ ਕੋਚ ਨਿਯੁਕਤ ਕੀਤਾ ਗਿਆ ਸੀ। 


author

Tarsem Singh

Content Editor

Related News