ਗੁਜਰਾਤ ਜਾਇੰਟਸ ਬਣਿਆ ਇੰਡੀਅਨ ਬਾਕਸਿੰਗ ਲੀਗ ਦਾ ਬਿਗ ਬਾਊਟ ਚੈਂਪੀਅਨ
Sunday, Dec 22, 2019 - 09:33 AM (IST)

ਸਪੋਰਟਸ ਡੈਸਕ— ਅਮਿਤ ਪੰਘਾਲ ਦੀ ਕਪਤਾਨੀ ਵਾਲੀ ਗੁਜਰਾਤ ਜਾਇੰਟਸ ਨੇ ਸ਼ਾਨਦਾਰ ਵਾਪਸੀ ਦੇ ਨਾਲ ਪੰਜਾਬ ਪੈਂਥਰਸ ਨੂੰ ਫਾਈਨਲ 'ਚ 4-3 ਨਾਲ ਹਰਾ ਕੇ ਪਹਿਲੀ ਬਿਗ ਬਾਊਟ ਇੰਡੀਅਨ ਬਾਕਸਿੰਗ ਲੀਗ ਦਾ ਖਿਤਾਬ ਜਿੱਤ ਲਿਆ। ਦਰਸ਼ਨਾ ਦੂਤ (51 ਭਾਰ ਵਰਗ), ਅਬਦੁਲ ਮਲਿਕ (57 ਭਾਰ ਵਰਗ) ਨੇ ਪੈਂਥਰਸ ਨੂੰ 2-0 ਨਾਲ ਅੱਗੇ ਕੀਤਾ।
ਆਸ਼ੀਸ਼ ਕੁਲਹੇਰੀਆ (69 ਭਾਰ ਵਰਗ) ਅਤੇ ਪੰਘਾਲ (52 ਭਾਰ ਵਰਗ) ਨੇ ਗੁਜਰਾਤ ਨੂੰ ਬਰਾਬਰੀ ਦਿਵਾ ਦਿੱਤੀ। ਇਸ ਤੋਂ ਬਾਅਦ ਸੋਨੀਆ ਲਾਠੇਰ ਨੇ ਮਹਿਲਾਵਾਂ ਦੇ 60 ਭਾਰ ਵਰਗ 'ਚ ਧਾਕੜ ਸਰਿਤਾ ਦੇਵੀ ਨੂੰ ਵੰਡੇ ਹੋਏ ਫੈਸਲੇ 'ਚ ਹਰਾ ਕੇ ਪੈਂਥਰਸ ਨੂੰ ਖਿਤਾਬ ਦੇ ਕਰੀਬ ਪਹੁੰਚਾ ਦਿੱਤਾ ਸੀ। ਪਰ ਸਕਾਟਲੈਂਡ ਦੇ ਫੋਰੇਸਟ ਨੇ ਜਿੱਤ ਦੇ ਨਾਲ ਜਾਇੰਟਸ ਨੂੰ ਫਿਰ ਬਰਾਬਰੀ ਦਿਵਾ ਦਿੱਤੀ ਅਤੇ ਆਸ਼ੀਸ਼ ਕੁਮਾਰ ਨੇ 75 ਭਾਰ ਵਰਗ 'ਚ ਯਸ਼ਪਾਲ ਨੂੰ ਹਰਾ ਕੇ ਗੁਜਰਾਤ ਨੂੰ ਜੇਤੂ ਬਣਾ ਦਿੱਤਾ।