ਗੌਥਮ ਨੇ ਟੀ-20 ਵਿਚ ਸੈਂਕੜਾ ਲਾ ਕੇ ਹਾਸਲ ਕੀਤੀਆਂ 8 ਵਿਕਟਾਂ
Saturday, Aug 24, 2019 - 12:49 AM (IST)

ਨਵੀਂ ਦਿੱਲੀ— ਕਰਨਾਟਕ ਪ੍ਰੀਮੀਅਰ ਲੀਗ ਦੇ ਦੌਰਾਨ ਬੈਲੇਰੀ ਟਸਰਸ ਦੇ ਆਲਰਾਊਂਡਰ ਕ੍ਰਿਸ਼ਣਅੱਪਾ ਗੌਥਮ ਨੇ ਪਹਿਲਾਂ ਤੇਜ਼ ਸੈਕੜਾ ਲਗਾਇਆ। ਬਾਅਦ 'ਚ ਉਹ ਜਦੋਂ ਗੇਂਦਬਾਜ਼ੀ ਦੇ ਲਈ ਆਏ ਤਾਂ ਉਨ੍ਹਾਂ ਨੇ 8 ਵਿਕਟਾਂ ਹਾਸਲ ਕਰਕੇ ਨਮਾ ਸ਼ਿਵਾਮੋਗਾ ਦੀ ਸਿਰਫ 133 ਦੌੜਾਂ 'ਤੇ ਢੇਰ ਹੋ ਗਈ। ਗੌਥਮ ਦੀ ਇਸ ਚਮਤਕਾਰੀ ਪਾਰੀ ਦੀ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋ ਰਹੀ ਹੈ। ਗੌਤਮ ਨੇ ਮੈਚ ਦੇ ਦੌਰਾਨ 56 ਗੇਂਦਾਂ 'ਚ 134 ਦੌੜਾਂ ਬਣਾਈਆਂ, ਜਿਸ 'ਚ 7 ਚੌਕੇ ਤੇ 13 ਛੱਕੇ ਸ਼ਾਮਲ ਹਨ। ਗੇਂਦਬਾਜ਼ੀ 'ਚ ਉਸ ਨੇ 4 ਓਵਰਾਂ 'ਚ 15 ਦੌੜਾਂ 'ਤੇ ਨਮਾ ਟੀਮ ਦੀਆਂ 8 ਵਿਕਟਾਂ ਹਾਸਲ ਕੀਤੀਆਂ।
ਇਸ ਤਰ੍ਹਾਂ ਹਾਸਲ ਕੀਤੀਆਂ ਗੌਥਮ ਨੇ ਵਿਕਟਾਂ
ਕ੍ਰਿਸ਼ਣਾ ਨੇ ਬੀਤੇ ਦਿਨੀਂ ਵੈਸਟਇੰਡੀਜ਼ ਏ ਵਿਰੁੱਧ ਹੋਏ ਫਸਟ ਕਲਾਸ ਮੁਕਾਬਲਿਆਂ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਹ 35 ਫਸਟ ਕਲਾਸ ਮੁਕਾਬਲਿਆਂ 'ਚ 761 ਦੌੜਾਂ ਬਣਾਉਂਣ ਦੇ ਨਾਲ 128 ਵਿਕਟਾਂ ਹਾਸਲ ਕਰ ਚੁੱਕੇ ਹਨ। ਉਹ ਘਰੇਲੂ ਟੀ-20 'ਚ ਹੁਣ ਉਸਦੇ ਨਾਂ 49 ਮੈਚਾਂ 'ਚ 454 ਦੌੜਾਂ ਤਾਂ 32 ਵਿਕਟਾਂ ਦਰਜ ਹੋ ਗਈਆਂ ਹਨ।