IPL 2022 : ਗੁਜਰਾਤ ਨੇ ਲਖਨਊ ਨੂੰ 5 ਵਿਕਟਾਂ ਨਾਲ ਹਰਾਇਆ
Monday, Mar 28, 2022 - 11:24 PM (IST)
ਮੁੰਬਈ- ਮੁਹੰਮਦ ਸ਼ੰਮੀ (25 ਦੌੜਾਂ 'ਤੇ ਤਿੰਨ ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਰਾਹੁਲ ਤਵੇਤੀਆ ਦੀ ਆਖਰੀ ਓਵਰਾਂ ਵਿਚ 24 ਗੇਂਦਾਂ ਵਿਚ 40 ਦੌੜਾਂ ਦੀ ਧਮਾਕੇਦਾਰ ਪਾਰੀ ਨਾਲ ਗੁਜਰਾਤ ਟਾਈਟਨਸ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ 2 ਨਵੀਂ ਟੀਮਾਂ ਦੇ ਮੁਕਾਬਲੇ ਵਿਚ ਲਖਨਊ ਸੁਪਰ ਜਾਇੰਟਸ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਲਖਨਊ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜ ਵਿਕਟਾਂ 'ਤੇ 158 ਦੌੜਾਂ ਬਣਾਈਆਂ ਪਰ ਗੁਜਰਾਤ ਦੀ ਟੀਮ ਨੇ 2 ਗੇਂਦਾਂ ਰਹਿੰਦੇ ਹੋਏ ਪੰਜ ਵਿਕਟਾਂ 'ਤੇ 161 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ।
ਇਹ ਖ਼ਬਰ ਪੜ੍ਹੋ-ਪਾਕਿ ਤੇ ਵਿੰਡੀਜ਼ ਦੇ ਵਿਚਾਲੇ ਮੁਲਤਵੀ ਵਨ ਡੇ ਸੀਰੀਜ਼ ਦਾ ਆਯੋਜਨ ਜੂਨ 'ਚ ਹੋਵੇਗਾ
ਗੁਜਰਾਤ ਨੂੰ ਆਖਰੀ ਓਵਰਾਂ ਵਿਚ ਤਵੇਤੀਆ ਨੂੰ ਡੇਵਿਡ ਮਿਲਰ (30) ਅਤੇ ਨਵੇਂ ਖਿਡਾਰੀ ਅਭਿਨਵ ਮਨੋਹਰ (ਅਜੇਤੂ 15) ਦਾ ਵਧੀਆ ਸਾਥ ਮਿਲਿਆ, ਜਿਸ ਨਾਲ ਟੀਮ ਨੇ ਆਖਰੀ 5 ਓਵਰਾਂ ਵਿਚ 70 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ। ਤਵੇਤੀਆ ਨੇ ਆਪਣੀ ਪਾਰੀ ਵਿਚ ਪੰਜ ਚੌਕੇ ਅਤੇ 2 ਛੱਖੇ ਲਗਾਏ ਜਦਕਿ ਮਿਲਰ ਨੇ 21 ਗੇਂਦਾਂ ਦੀ ਪਾਰੀ ਵਿਚ 2 ਛੱਕੇ ਅਤੇ ਇਕ ਚੌਕਾ ਲਗਾਇਆ। ਦੋਵਾਂ ਨੇ 60 ਦੌੜਾਂ ਦੀ ਸਾਂਝੇਦਾਰੀ ਕਰ ਮੈਚ ਦਾ ਰੁਖ ਗੁਜਰਾਤ ਵੱਲ ਕਰ ਦਿੱਤਾ। ਮਨੋਹਰ ਨੇ ਸੱਤ ਗੇਂਦਾਂ ਦੀ ਅਜੇਤੂ ਪਾਰੀ ਵਿਚ ਤਿੰਨ ਸ਼ਾਨਦਾਰ ਚੌਕੇ ਲਗਾਏ।
ਇਸ ਤੋਂ ਪਹਿਲਾਂ ਡੈਬਿਊ ਕਰ ਰਹੇ ਆਯੁਸ਼ ਬਡੋਨੀ (54) ਅਤੇ ਦੀਪਕ ਹੁੱਡਾ (55) ਦੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਅਤੇ ਦੋਵਾਂ ਵਿਚਾਲੇ 5ਵੀਂ ਵਿਕਟ ਲਈ 87 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਦੇ ਦਮ 'ਤੇ ਲਖਨਊ ਨੇ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਹੁੱਡਾ ਨੇ 41 ਗੇਂਦਾਂ ਵਿਚ ਆਪਣੀ ਪਾਰੀ 'ਚ 2 ਛੱਕੇ ਅਤੇ 6 ਚੌਕੇ ਲਗਾਏ ਤਾਂ ਬਡੋਨੀ ਨੇ 41 ਗੇਂਦਾਂ ਵਿਚ ਆਪਣੀ ਪਾਰੀ 'ਚ ਤਿੰਨ ਛੱਕੇ ਅਤੇ ਚਾਰ ਚੌਕੇ ਲਗਾਏ।
ਇਹ ਖ਼ਬਰ ਪੜ੍ਹੋ-ਇੰਗਲੈਂਡ ਦੀ ਲਗਾਤਾਰ ਹਾਰ ਤੋਂ ਬਾਅਦ ਟੀਮ ਦੀ ਕਪਤਾਨੀ ਨਹੀਂ ਛੱਡਣਾ ਚਾਹੁੰਦੇ ਰੂਟ, ਦਿੱਤਾ ਇਹ ਬਿਆਨ
ਪਲੇਇੰਗ ਇਲੈਵਨ-
ਲਖਨਊ ਸੁਪਰ ਜਾਇੰਟਸ :- ਕੇ. ਐਲ. ਰਾਹੁਲ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਏਵਿਨ ਲੁਈਸ, ਮਨੀਸ਼ ਪਾਂਡੇ, ਦੀਪਕ ਹੁੱਡਾ, ਕਰੁਣਾਲ ਪੰਡਯਾ, ਮੋਹਸਿਨ ਖਾਨ, ਆਯੂਸ਼ ਬਡੋਨੀ, ਦੁਸ਼ਮੰਥਾ ਚਮੀਰਾ, ਰਵੀ ਬਿਸ਼ਨੋਈ, ਅਵੇਸ਼ ਖਾਨ।
ਗੁਜਰਾਤ ਟਾਈਟਨਜ਼ :- ਸ਼ੁਭਮਨ ਗਿੱਲ, ਮੈਥਿਊ ਵੇਡ (ਵਿਕਟਕੀਪਰ), ਵਿਜੇ ਸ਼ੰਕਰ, ਅਭਿਨਵ ਮਨੋਹਰ, ਹਾਰਦਿਕ ਪੰਡਯਾ (ਕਪਤਾਨ), ਡੇਵਿਡ ਮਿਲਰ, ਰਾਹੁਲ ਤਿਵੇਤੀਆ, ਰਾਸ਼ਿਦ ਖਾਨ, ਲਾਕੀ ਫਰਗਿਊਸਨ, ਵਰੁਣ ਆਰੋਨ, ਮੁਹੰਮਦ ਸ਼ੰਮੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।