ਗਿ੍ਰਜਮੈਨ ਤੇ ਮੈਸੀ ਦੀ ਬਦੌਲਤ ਬਾਰਸੀਲੋਨਾ ਨੇ ਗ੍ਰੇਨਾਡਾ ਨੂੰ ਹਰਾਇਆ

Sunday, Jan 10, 2021 - 09:32 PM (IST)

ਗਿ੍ਰਜਮੈਨ ਤੇ ਮੈਸੀ ਦੀ ਬਦੌਲਤ ਬਾਰਸੀਲੋਨਾ ਨੇ ਗ੍ਰੇਨਾਡਾ ਨੂੰ ਹਰਾਇਆ

ਬਾਰਸੀਲੋਨਾ- ਲਿਓਨਲ ਮੈਸੀ ਅਤੇ ਐਂਟੋਨੀ ਗਿ੍ਰਜਮੈਨ ਦੇ 2-2 ਗੋਲਾਂ ਦੀ ਬਦੌਲਤ ਬਾਰਸੀਲੋਨਾ ਨੇ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ’ਚ ਸ਼ਨੀਵਾਰ ਨੂੰ ਗ੍ਰੇਨਾਡਾ ਨੂੰ ਇਕਪਾਸੜ ਮੁਕਾਬਲੇ ’ਚ 4-0 ਨਾਲ ਹਰਾਇਆ। ਗਿ੍ਰਜਮੈਨ (12ਵੇਂ ਅਤੇ 63ਵੇਂ ਮਿੰਟ) ਨੇ 2 ਗੋਲ ਕਰਨ ਤੋਂ ਇਲਾਵਾ ਮੈਸੀ (35ਵੇਂ ਅਤੇ 42ਵੇਂ ਮਿੰਟ) ਨੇ 2 ਗੋਲ ਕੀਤੇ। 
ਰੋਨਾਲਡ ਕੌਮੈਨ ਦੀ ਅਗਵਾਈ ’ਚ ਲੀਗ ਦੇ ਪਹਿਲੇ ਤਿੰਨ ਮੈਚਾਂ ’ਚ ਤਿੰਨ ਦੇ ਨਾਲ ਬਾਰਸੀਲੋਨਾ ਨੇ ਆਪਣੇ ਅਤੇ ਚੋਟੀ ’ਤੇ ਚੱਲ ਰਹੇ ਐਟਲੇਟਿਕੋ ਮੈਡਿ੍ਰਡ (38 ਅੰਕ) ਦੇ ਵਿਚ ਅੰਕਾਂ ਦੇ ਅੰਤਰ ਨੂੰ ਚਾਰ ਤੱਕ ਸੀਮਿਤ ਕਰ ਦਿੱਤਾ ਹੈ। ਐਟਲੇਟਿਕੋ ਨੇ ਹਾਲਾਂਕਿ ਬਾਰਸੀਲੋਨਾ ਦੇ 18 ਦੇ ਮੁਕਾਬਲੇ 15 ਮੈਚ ਹੀ ਖੇਡੇ ਹਨ ਅਤੇ ਸ਼ਨੀਵਾਰ ਨੂੰ ਐਥਲੇਟਿਕ ਬਿਲਬਾਓ ਵਿਰੁੱਧ ਹੋਣ ਵਾਲੇ ਉਸਦੇ ਘਰੇਲੂ ਮੈਚ ਨੂੰ ਵੀ ਬਰਫੀਲੇ ਤੂਫਾਨ ਕਾਰਨ ਮੁਅੱਤਲ ਕਰਨਾ ਪਿਆ। ਦੂਜੇ ਸਥਾਨ ’ਤੇ ਚੱਲ ਰਹੇ ਰੀਅਲ ਮੈਡਿ੍ਰਡ ਨੂੰ ਓਸਾਸੁਨਾ ਨੇ ਗੋਲ ਸਮੇਤ ਬਰਾਬਰੀ ’ਤੇ ਰੋਕ ਕੇ ਉਸ ਨੂੰ ਅੰਕ ਸੂਚੀ ਦੇ ਚੋਟੀ ’ਤੇ ਪਹੁੰਚਣ ਤੋਂ ਰੋਕ ਦਿੱਤਾ। ਰੀਅਲ ਮੈਡਿ੍ਰਡ ਦੀ ਟੀ ਐਟਲੇਟਿਕੋ ਤੋਂ ਇਕ ਅੰਕ ਪਿੱਛੇ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News