ਦੱਖਣੀ ਅਫਰੀਕਾ ਖ਼ਿਲਾਫ਼ ਪਹਿਲਾ ਟੈਸਟ ਜਿੱਤਣ ਮਗਰੋਂ ਵਿਰਾਟ ਕੋਹਲੀ ਨੇ ਦਿੱਤਾ ਇਹ ਬਿਆਨ
Thursday, Dec 30, 2021 - 05:24 PM (IST)
ਸੈਂਚੁਰੀਅਨ (ਵਾਰਤਾ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਤੋਂ ਪਹਿਲਾ ਟੈਸਟ ਅੱਜ 113 ਦੌੜਾਂ ਨਾਲ ਜਿੱਤਣ ਦੇ ਬਾਅਦ ਇਸ ਨੂੰ ਇਕ ਸ਼ਾਨਦਾਰ ਸ਼ੁਰੂਆਤ ਦੱਸਿਆ। ਵਿਰਾਟ ਨੇ ਮੈਚ ਦੇ ਬਾਅਦ ਕਿਹਾ, ‘ਸਾਨੂੰ ਇਕ ਸ਼ਾਨਦਾਰ ਸ਼ੁਰੂਆਤ ਮਿਲੀ। ਮੀਂਹ ਨਾਲ ਇਕ ਦਿਨ ਪ੍ਰਭਾਵਿਤ ਹੋਣ ਦੇ ਬਾਅਦ ਵੀ ਸਾਡੀ ਟੀਮ ਨੇ ਵਧੀਆ ਖੇਡ ਦਿਖਾਈ। ਇਕ ਸੀਰੀਜ਼ ਲਈ ਇਹ ਸ਼ਾਨਦਾਰ ਸ਼ੁਰੂਆਤ ਹੈ। ਸੈਂਚੁਰੀਅਨ ਵਰਗੀ ਪਿੱਚ ’ਤੇ ਪਹਿਲਾਂ ਬੱਲੇਬਾਜ਼ੀ ਕਰਨਾ ਕਾਫ਼ੀ ਮੁਸ਼ਕਲ ਹੈ ਅਤੇ ਇਸ ਨੂੰ ਵਧੀਆ ਤਰੀਕੇ ਨਾਲ ਨਿਭਾਉਣਾ ਇਕ ਸਕਾਰਾਤਮਕ ਗੱਲ ਸੀ। ਸਾਡੇ ਓਪਨਰਸ ਕਾਫ਼ੀ ਵਧੀਆ ਸਨ। ਪਹਿਲੇ ਦਿਨ 270 ਦੋੜਾਂ ਬਣਾਉਣਾ ਸਾਡੇ ਲਈ ਸਭ ਤੋਂ ਵਧੀਆ ਚੀਜ਼ ਸੀ।’
ਇਹ ਵੀ ਪੜ੍ਹੋ: ਅਲਵਿਦਾ-2021: ਦੁਨੀਆ ਭਰ ’ਚ ਵਿਵਸਥਾ ਖ਼ਿਲਾਫ਼ ਖੜੇ ਹੋਏ ਨਾਮੀ ਪਲੇਅਰ, ਭੁਗਤਣੇ ਪਏ ਗੰਭੀਰ ਨਤੀਜੇ
ਕਪਤਾਨ ਨੇ ਕਿਹਾ, ‘ਰਾਹੁਲ ਅਤੇ ਮਯੰਕ ਨੇ ਸਾਡੀ ਜਿੱਤ ਦੀ ਰਾਹ ਨੂੰ ਆਸਾਨ ਬਣਾਉਣ ਦਾ ਕੰਮ ਕੀਤਾ। ਸ਼ਮੀ ਸ਼ਾਹਿਦ ਹੁਣ ਵਿਸ਼ਵ ਦੇ ਸਭ ਤੋਂ ਬਿਹਤਰੀਨ ਗੇਂਦਬਾਜਾਂ ਵਿਚੋਂ ਇਕ ਹਨ। ਜੇਕਰ ਮੇਰੇ ਕੋਲੋਂ ਪੁੱਛਿਆ ਜਾਏ ਕਿ ਹੁਣ ਵਿਸ਼ਵ ਦੇ 3 ਸਭ ਤੋਂ ਤੇਜ਼ ਗੇਂਦਬਾਜ਼ ਕੌਣ ਹਨ ਤਾਂ ਨਿਸ਼ਚਿਤ ਤੌਰ ’ਤੇ ਮੈਂ ਉਨ੍ਹਾਂ ਤਿੰਨ ਗੇਂਦਬਾਜ਼ਾਂ ਵਿਚ ਸ਼ਮੀ ਦਾ ਵੀ ਨਾਂ ਲਵਾਂਗਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।