ਸਵੀਡਨ ''ਤੇ ਜਿੱਤ ਨਾਲ ਭਾਰਤ ਨੇ ਕੀਤੀ ਸ਼ਾਨਦਾਰ ਸ਼ੁਰੂਆਤ

Thursday, Mar 07, 2019 - 12:34 AM (IST)

ਸਵੀਡਨ ''ਤੇ ਜਿੱਤ ਨਾਲ ਭਾਰਤ ਨੇ ਕੀਤੀ ਸ਼ਾਨਦਾਰ ਸ਼ੁਰੂਆਤ

ਅਸਤਾਨਾ (ਕਜ਼ਾਕਿਸਤਾਨ) (ਨਿਕਲੇਸ਼ ਜੈਨ)- ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤੀ ਪੁਰਸ਼ ਟੀਮ ਨੇ ਸਵੀਡਨ ਦੀ ਟੀਮ 'ਤੇ 3.5-0.5 ਦੇ ਫਰਕ ਨਾਲ ਇਕਤਰਫਾ ਅੰਦਾਜ਼ ਵਿਚ ਜਿੱਤ ਦਰਜ ਕਰਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ। ਪੁਰਸ਼ ਟੀਮ ਵਿਚ ਅਧਿਬਨ ਭਾਸਕਰਨ ਨੇ ਸਵੀਡਨ ਦੇ ਚੋਟੀ ਦੇ ਖਿਡਾਰੀ ਨਿਲਸ ਗ੍ਰਾਂਦੇਲਿਉਸ ਨੂੰ ਹਰਾਉਂਦੇ ਹੋਏ ਟੀਮ ਨੂੰ ਵੱਡਾ ਸਹਿਯੋਗ ਦਿੱਤਾ। 
ਇਟਾਲੀਅਮ ਓਪਨਿੰਗ ਵਿਚ ਹੋਏ ਇਸ ਮੁਕਾਬਲੇ 'ਚ ਅਧਿਬਨ ਨੇ ਖੇਡ ਵਿਚ ਆਪਣੇ ਖਤਰੇ ਚੁੱਕਣ ਦੀ ਆਦਤ ਨਾਲ ਇਹ ਜਿੱਤ ਦਰਜ ਕੀਤੀ। ਖੇਡ ਦੀ 24ਵੀਂ ਚਾਲ ਵਿਚ ਉਸ ਨੇ ਆਪਣਾ ਊਠ ਕੁਰਬਾਨ ਕਰਦੇ ਹੋਏ ਚਾਲ ਚੱਲੀ। ਇਸ ਨੂੰ ਨਿਲਸ ਨੇ ਸਵੀਕਾਰ ਕਰ ਲਿਆ ਪਰ ਖੇਡ ਦੀ 27ਵੀਂ ਚਾਲ 'ਤੇ ਉਹ ਅਧਿਬਨ ਦੇ ਰਾਜੇ 'ਤੇ ਹਮਲੇ ਦੀ ਮਨਸ਼ਾ ਨਹੀਂ ਸਮਝ ਸਕਿਆ ਅਤੇ ਸਿਰਫ 31 ਚਾਲਾਂ ਵਿਚ ਉਸ ਨੂੰ ਮੈਚ ਵਿਚ ਹਾਰ ਸਵੀਕਾਰ ਕਰਨੀ ਪਈ।
ਐੱਸ. ਪੀ. ਸੇਥੁਰਮਨ ਨੇ ਜੋਹਨਸਨ ਲਿਨੁਸ ਨੂੰ ਹਾਰ ਦਾ ਸਵਾਦ ਚਖਾਇਆ ਤਾਂ ਸੁਰਿਯਾਸ਼ੇਖਰ ਗਾਂਗੁਲੀ ਨੇ ਇਕਤਰਫਾ ਮੈਚ ਵਿਚ ਅਲੈਕਸ ਸਮਿਥ ਨੂੰ ਹਰਾਉਂਦੇ ਹੋਏ ਭਾਰਤੀ ਦੀ 3-0 ਦੀ ਬੜ੍ਹਤ ਤੈਅ ਕਰ ਦਿੱਤੀ। ਇਸ ਦੌਰਾਨ ਕ੍ਰਿਸ਼ਣਨ ਸ਼ਸ਼ੀਕਿਰਨ ਦਾ ਮੁਕਾਬਲਾ ਏਰਿਕ ਬਲੋਮਵਿਸਟ ਨਾਲ ਡਰਾਅ ਹੁੰਦੇ ਹੀ ਟੀਮ ਨੂੰ ਇਹ ਵੱਡੀ ਜਿੱਤ ਮਿਲ ਗਈ। ਅਰਵਿੰਦ ਚਿਤਾਂਬਰਮ ਨੂੰ ਪਹਿਲੇ ਮੈਚ ਵਿਚ ਆਰਾਮ ਦਿੱਤਾ ਗਿਆ। ਹੁਣ ਅਗਲੇ ਰਾਊਂਡ ਵਿਚ ਭਾਰਤ ਨੇ ਈਰਾਨ ਦੀ ਟੀਮ ਨਾਲ ਮੁਕਾਬਲਾ ਕਰਨਾ ਹੈ। ਉਸ ਨੂੰ ਪਹਿਲੇ ਰਾਊਂਡ ਵਿਚ ਰੂਸ ਤੋਂ 1.5-2.5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮਹਿਲਾ ਵਰਗ ਵਿਚ ਭਾਰਤ ਸੋਮਿਆ ਸਵਾਮੀਨਾਥਨ ਦੀ ਜਾਰਜੀਆ ਦੀ ਮੇਰੀ ਅਬਿਰਦਜੇ 'ਤੇ ਸਮਝਦਾਰੀ ਨਾਲ ਜਿੱਤ ਦੇ ਸਹਾਰੇ ਮਜ਼ਬੂਤ ਜਾਰਜੀਆ ਦੀ ਟੀਮ ਨਾਲ 2-2 ਡਰਾਅ ਖੇਡਣ ਵਿਚ ਸਫਲ ਰਿਹਾ। ਭਾਰਤ ਵਲੋਂ ਈਸ਼ਾ ਕਰਵਾੜੇ ਅਤੇ ਭਗਤੀ ਕੁਲਕਰਨੀ ਨੇ ਆਪਣੇ ਮੁਕਾਬਲੇ ਡਰਾਅ ਖੇਡੇ। ਹੁਣ ਅਗਲੇ ਰਾਊਂਡ ਵਿਚ ਮਹਿਲਾ ਵਰਗ ਵਿਚ ਭਾਰਤ ਨੂੰ ਮੇਜ਼ਬਾਨ ਤੇ ਮਜ਼ਬੂਤ ਕਜ਼ਾਕਿਸਤਾਨ 'ਤੇ ਪਾਰ ਪਾਉਣਾ ਹੋਵੇਗਾ।


author

Gurdeep Singh

Content Editor

Related News