ਭਾਰਤ ਦੀ ਰਾਸ਼ਟਰਮੰਡਲ ਟੇਬਲ ਟੈਨਿਸ 'ਚ ਸ਼ਾਨਦਾਰ ਸ਼ੁਰੂਆਤ
Thursday, Jul 18, 2019 - 11:33 AM (IST)

ਸਪੋਰਟਸ ਡੈਸਕ— ਮੇਜ਼ਬਾਨ ਭਾਰਤ ਨੇ 21ਵੀਂ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਬੁੱਧਵਾਰ ਨੂੰ ਇੱਥੇ ਸ਼ਾਨਦਾਰ ਸ਼ੁਰੂਆਤ ਕਰਕੇ ਆਪਣੇ ਗਰੁਪ 'ਚ ਟਾਪ 'ਤੇ ਰਹਿ ਕੇ ਪੁਰਸ਼ ਤੇ ਮਹਿਲਾ ਵਰਗ ਦੇ ਸੁਪਰ ਅੱਠ 'ਚ ਜਗ੍ਹਾ ਬਣਾਈ। ਭਾਰਤੀ ਖਿਡਾਰੀਆਂ ਦਾ ਦਬਦਬਾ ਇਸ ਕਦਰ ਰਿਹਾ ਕਿ ਉਨ੍ਹਾਂ ਨੇ ਇਸ 'ਚ ਸਿਰਫ ਦੋ ਹੀ ਗੇਮ ਗੁਵਾਈਆਂ। ਇਨ੍ਹਾਂ 'ਚੋਂ ਇਕ ਗੇਮ ਅਚੰਤਾ ਸ਼ਰਤ ਕਮਲ ਨੇ ਸਿੰਗਾਪੁਰ ਦੇ ਜੇਉ ਕਲੇਇਰੇਂਸ ਚਿਊ ਦੇ ਖਿਲਾਫ ਜਦ ਕਿ ਹੋਰ ਗੇਮ ਮਹਿਲਾ ਵਰਗ 'ਚ ਅਹਲਿਕਾ ਮੁੱਖਰਜੀ ਨੇ ਸ਼੍ਰੀਲੰਕਾ ਦੀ ਚਮਾਤਸਾਰਾ ਫਰਨਾਂਡੋ ਦੇ ਖਿਲਾਫ ਗੁਆਇਆ।
ਪੁਰਸ਼ ਵਰਗ 'ਚ ਟੀਮ ਪਰਬੰਧਨ ਨੇ ਸ਼ਰਤ ਕਮਲ, ਜੀ ਸਾਥਿਆਨ ਤੇ ਹਰਮੀਤ ਦੇਸਾਈ 'ਤੇ ਭਰੋਸਾ ਜਤਾਇਆ ਤੇ ਉਨ੍ਹਾਂ ਨੇ ਪਹਿਲਾਂ ਸਕਾਟਲੈਂਡ ਤੇ ਸਿੰਗਾਪੁਰ ਨੂੰ 3-0 ਦੇ ਸਮਾਨ ਅੰਤਰ ਤੋਂ ਹਰਾਇਆ। ਔਰਤਾਂ ਦੇ ਵਰਗ 'ਚ ਭਾਰਤ ਨੇ ਦੋਨਾਂ ਮੈਚਾਂ 'ਚ ਵੱਖ ਵੱਖ ਸੰਯੋਜਨ ਆਜਮਾਏ। ਸ਼੍ਰੀਲੰਕਾ ਦੇ ਖਿਲਾਫ ਅਰਚਨਾ ਕਾਮਤ ਦੇ ਨਾਲ ਮਿਲ ਕੇ 3-0 ਨਾਲ ਜਿੱਤ ਦਰਜ ਕਰਨ ਵਾਲੀ ਮਨਿਕਾ ਬਤਰਾ ਤੇ ਅਹਲਿਕਾ ਮੁੱਖਰਜੀ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਅਰਾਮ ਦਿੱਤਾ ਗਿਆ। ਇਨ੍ਹਾਂ ਦੋਨਾਂ ਦੀ ਜਗ੍ਹਾ ਮਧੁਰਿਕਾ ਪਾਟਕਰ ਤੇ ਸੁਚਿਤਰਾ ਮੁੱਖਰਜੀ ਨੂੰ ਕਾਮਥ ਦੇ ਨਾਲ ਉਤਾਰਿਆ ਗਿਆ ਤੇ ਇਸ ਟੀਮ ਨੇ ਵੀ 3-0 ਨਾਲ ਜਿੱਤ ਦਰਜ ਕੀਤੀ।