ਦਿਨੇਸ਼ ਕਾਰਤਿਕ ਨੇ ਬਣਾਇਆ ਵੱਡਾ ਰਿਕਾਰਡ, 200 ਮੈਚ ਖੇਡਣ ਵਾਲੇ ਬਣੇ ਤੀਜੇ ਖਿਡਾਰੀ
Wednesday, Apr 21, 2021 - 09:08 PM (IST)
ਚੇਨਈ- ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਆਈ.ਪੀ.ਐੱਲ. 2021 ਦਾ 15ਵਾਂ ਮੈਚ ਮੁੰਬਈ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਕੋਲਕਾਤਾ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਮੈਚ 'ਚ ਵੱਡਾ ਰਿਕਾਰਡ ਬਣਾਇਆ ਹੈ ਤੇ ਉਹ ਧੋਨੀ, ਰੋਹਿਤ ਵਰਗੇ ਦਿੱਗਜ ਖਿਡਾਰੀਆਂ 'ਚ ਸ਼ੁਮਾਰ ਹੋ ਗਏ ਹਨ। ਚੇਨਈ ਵਿਰੁੱਧ ਦਿਨੇਸ਼ ਕਾਰਤਿਕ ਆਪਣਾ ਆਈ. ਪੀ. ਐੱਲ. ਦਾ 200ਵਾਂ ਮੈਚ ਖੇਡ ਰਹੇ ਹਨ। ਉਹ ਅਜਿਹਾ ਕਰਨ ਵਾਲੇ ਤੀਜੇ ਖਿਡਾਰੀ ਹਨ।
ਇਹ ਖ਼ਬਰ ਪੜ੍ਹੋ-ਭਾਰਤ-ਬ੍ਰਿਟੇਨ ਪ੍ਰੋ ਲੀਗ ਹਾਕੀ ਮੁਕਾਬਲਾ ਮੁਲਤਵੀ
ਦਿਨੇਸ਼ ਕਾਰਤਿਕ ਚੇਨਈ ਵਿਰੁੱਧ ਆਪਣਾ ਆਈ. ਪੀ. ਐੱਲ. ਦਾ 200ਵਾਂ ਮੈਚ ਖੇਡ ਰਹੇ ਹਨ। ਉਹ ਅਜਿਹਾ ਕਰਨ ਵਾਲੇ ਤੀਜੇ ਖਿਡਾਰੀ ਬਣ ਗਏ ਹਨ। ਉਸ ਤੋਂ ਪਹਿਲਾਂ ਇਹ ਰਿਕਾਰਡ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਤੇ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੇ ਨਾਂ ਕਰ ਚੁੱਕੇ ਹਨ। ਰੋਹਿਤ ਸ਼ਰਮਾ ਆਈ. ਪੀ. ਐੱਲ. 'ਚ 204 ਮੈਚ ਖੇਡ ਚੁੱਕੇ ਹਨ ਤੇ ਉਹ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਹਨ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ-ਰਾਹੁਲ ਸਭ ਤੋਂ ਤੇਜ਼ 5 ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼, ਬਣਾਏ ਇਹ ਰਿਕਾਰਡ
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ
208 - ਧੋਨੀ
204 - ਰੋਹਿਤ ਸ਼ਰਮਾ
200 - ਦਿਨੇਸ਼ ਕਾਰਤਿਕ
197 - ਸੁਰੇਸ਼ ਰੈਨਾ
195 - ਵਿਰਾਟ ਕੋਹਲੀ