ਵਿਰਾਟ ਕੋਹਲੀ ਨੂੰ ਆਸਟਰੇਲੀਆ ਨੇ ਦਿੱਤਾ ਵੱਡਾ ਸਨਮਾਨ, ਇਨ੍ਹਾਂ ਧਾਕੜਾਂ ਨੂੰ ਛੱਡਿਆ ਪਿੱਛੇ

Monday, Jan 04, 2021 - 04:15 PM (IST)

ਵਿਰਾਟ ਕੋਹਲੀ ਨੂੰ ਆਸਟਰੇਲੀਆ ਨੇ ਦਿੱਤਾ ਵੱਡਾ ਸਨਮਾਨ, ਇਨ੍ਹਾਂ ਧਾਕੜਾਂ ਨੂੰ ਛੱਡਿਆ ਪਿੱਛੇ

ਸਪੋਰਟਸ ਡੈਸਕ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਆਸਟ੍ਰੇਲੀਆਈ ਮੀਡੀਆ ਨੇ ਤਾਰੀਫ ਕੀਤੀ ਹੈ। ਆਸਟ੍ਰੇਲੀਆਈ ਮੀਡੀਆ ਨੇ 21ਵੀਂ ਸਦੀ ਦੇ 50 ਸਭ ਤੋਂ ਮਹਾਨ ਖਿਡਾਰੀਆਂ ਦੀ ਸੂਚੀ ਤਿਆਰ ਕੀਤੀ ਹੈ। ਇਸ ਸੂਚੀ ’ਚ ਵਿਰਾਟ ਕੋਹਲੀ ਨੇ ਸਾਰੇ ਧਾਕੜਾਂ ਨੂੰ ਪਿੱਛੇ ਛੱਡਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਵਿਰਾਟ ਕੋਹਲੀ ਇਸ ਸੂਚੀ ’ਚ ਸਿਰਫ ਆਸਟ੍ਰੇਲੀਆਈ ਧਾਕੜ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਤੋਂ ਪਿੱਛੇ ਹਨ। ਗਿਲਕ੍ਰਿਸਟ ਇਸ ਲਿਸਟ ’ਚ ਟਾਪ ’ਤੇ ਹਨ।

PunjabKesari
ਇਸ ਸੂਚੀ ’ਚ 21ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀਆਂ ਨੂੰ ਚੁਣਿਆ ਗਿਆ ਹੈ। ਇਹ ਕਾਰਨ ਹੈ ਕਿ ਆਸਟ੍ਰੇਲੀਆ ਦੇ ਐਡਮ ਗਿਲਕ੍ਰਿਸਟ ਪਹਿਲੇ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੂਜੇ ਸਥਾਨ ’ਤੇ ਹਨ। ਵਿਰਾਟ ਨੇ ਆਪਣੇ 11 ਸਾਲ ਦੇ ਕਰੀਅਰ ’ਚ ਹਰ ਟੀਮ ਦੇ ਖ਼ਿਲਾਫ ਦੌੜਾਂ ਬਣਾਈਆਂ ਹਨ ਅਤੇ ਸਭ ਤੋਂ ਤੇਜ਼ੀ ਨਾਲ 22 ਹਜ਼ਾਰ ਦੌੜਾਂ ਅਤੇ 70 ਸੈਂਕੜਾਂ ਲਗਾਉਣ ’ਚ ਕਾਮਯਾਬ ਹੋਏ ਸਨ। ਮੌਜੂਦਾ ਦੌਰ ਦਾ ਕੋਈ ਵੀ ਖਿਡਾਰੀ ਵਿਰਾਟ ਦੇ ਇਨ੍ਹਾਂ ਰਿਕਾਰਡਾਂ ਦੇ ਕਰੀਬ ਵੀ ਨਹੀਂ ਹੈ। ਵਿਰਾਟ ਦਾ ਪ੍ਰਦਰਸ਼ਨ ਟੈਸਟ, ਵਨਡੇ ਅਤੇ ਟੀ20 ’ਚ ਸ਼ਾਨਦਾਰ ਹੈ। ਹਰ ਫਾਰਮੈਟ ’ਚ ਉਨ੍ਹਾਂ ਦੀ ਔਸਤ ਵੀ 50 ਤੋਂ ਜ਼ਿਆਦਾ ਦੀ ਹੈ। 

PunjabKesari
ਉੱਧਰ ਇਸ ਸੂਚੀ ’ਚ ਸਟੀਵ ਸਮਿਥ ਛੇਵੇਂ ਨੰਬਰ ’ਤੇ ਹਨ। ਸਟੀਵ ਸਮਿਥ ਅਤੇ ਵਿਰਾਟ ਕੋਹਲੀ ਦੀ ਹਮੇਸ਼ਾ ਤੁਲਨਾ ਕੀਤੀ ਜਾਂਦੀ ਹੈ ਕਿ ਇਨ੍ਹਾਂ ਦੋਵਾਂ ’ਚ ਕਿਹੜਾ ਬੱਲੇਬਾਜ਼ ਸਰਵਸ੍ਰੇਸ਼ਠ ਹੈ ਪਰ ਇਸ ਵਾਰ ਆਸਟ੍ਰੇਲੀਆ ਨੇ ਵੀ ਮੰਨ ਲਿਆ ਹੈ ਕਿ ਵਿਰਾਟ ਕੋਹਲੀ ਸਟੀਵ ਸਮਿਥ ਤੋਂ ਬਿਹਤਰ ਹਨ। ਇਹ ਕਾਰਨ ਹੈ ਕਿ ਵਿਰਾਟ ਦੂਜੇ ਅਤੇ ਸਮਿਥ ਛੇਵੇਂ ਸਥਾਨ ’ਤੇ ਹਨ।

PunjabKesari
ਇਸ ਸੂਚੀ ’ਚ ਆਸਟੇ੍ਰਲੀਆ ਨੂੰ ਦੋ ਵਾਰ ਵਿਸ਼ਵ ਕੱਪ ਜਿੱਤਣ ਵਾਲੇ ਕਪਤਾਨ ਰਿਕੀ ਪੋਂਟਿੰਗ ਤੀਜੇ ਸਥਾਨ ’ਤੇ ਹਨ। ਉੱਧਰ ਦੱਖਣੀ ਅਫਰੀਕਾ ਦੇ ਮਹਾਨ ਆਲਰਾਊਂਡਰ ਜੈਕ ਕੈਲਿਸ ਨੂੰ ਚੌਥਾ ਸਥਾਨ ਮਿਲਿਆ उਹੈ। ਸਪਿਨਰ ਗੇਂਦਬਾਜ਼ੀ ’ਚ ਰਿਕਾਰਡ ਬਣਾਉਣ ਵਾਲੇ ਮੁਰਲੀਧਰਨ ਇਸ ਲਿਸਟ ’ਚ ਪੰਜਵੇਂ ਸਥਾਨ ’ਤੇ ਹਨ। 


author

Aarti dhillon

Content Editor

Related News