ਹੀਰੋ ਪ੍ਰੋ ਐਮ ਗੋਲਫ ''ਚ ਨਜ਼ਰ ਆਉਣਗੇ ਮਹਾਨ ਫੁੱਟਬਾਲਰ, ਕ੍ਰਿਕਟਰ ਅਤੇ ਗੋਲਫਰ
Tuesday, Sep 26, 2017 - 12:20 AM (IST)
ਨਿਊਕਾਲਸ— ਐਲੇਨ ਸ਼ੀਅਰਰ ਅਤੇ ਲੇਸ ਫਿਰਨਾਂਡ ਵਰਗੇ ਮਹਾਨ ਫੁੱਟਬਾਲਰਾਂ ਤੋਂ ਇਲਾਵਾ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਅਤੇ ਜੇਮਸ ਐੈਂਡਰਸਨ, ਓਲੰਪਿਕ ਸੋਨ ਤਮਗਾ ਜੇਤੂ ਤਿਰਕੂਦ ਅਥਲੀਟ ਜੋਨਾਥਨ ਐਡਵਰਡਜ਼ ਅਤੇ ਵਿਸ਼ਵ ਪੱਧਰ ਜਾਕੀ ਏ.ਪੀ. ਮੈਕਾਅ ਹੀਰੋ ਪ੍ਰੋ ਐਮ ਗੋਲਫ 'ਚ ਸਟਾਰ ਗੋਲਫਰਾਂ ਦੇ ਨਾਲ ਵੇਖਿਆ ਜਾਵੇਗਾ।
ਪਿਛਲੇ 2 ਮਾਸਟਰਸ ਚੈਂਪੀਅਨ ਸਿਰਜੀਓ ਗਾਰਲੀਆ ਅਤੇ ਡੈਨੀ ਵਿਲੇਟ ਸਮੇਤ 8 ਸਟਾਰ ਗੋਲਫਰ ਨਾਕਆਊਟ ਹੀਰੋ ਚੈਲੇਂਜ ਟੂਰਨਾਮੈਂਟ 'ਚ ਖੇਡਣਗੇ। ਜਿਸ ਦੇ ਇਕ ਦਿਨ ਬਾਅਦ ਇਹ ਪ੍ਰੋ ਐਮ ਗੋਲਫ ਹੋਵੇਗਾ। ਇਸ 'ਚ ਦੁਨੀਆ ਦੇ ਸਾਬਕਾ ਨੰਬਰ ਇਕ ਗੋਲਫਰ ਅਤੇ 4 ਬਾਰ ਦੇ ਮੇਜਰ ਜੇਤੂ ਰੋਰੀ ਮੈਕਲਾਰੀ ਅਤੇ ਟੂਰਨਾਮੈਂਟ ਦੇ ਮੇਜ਼ਬਾਨ ਲੀ ਵੇਸਟਵੁਡ 'ਚ ਸ਼ਾਮਲ ਹੋਣਗੇ।
