ਹਰਿਆਣਾ ਦੀ 107 ਸਾਲਾ ਦਾਦੀ ਨੇ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤੇ 2 ਸੋਨ ਤਮਗੇ

Sunday, Feb 11, 2024 - 10:56 AM (IST)

ਹਰਿਆਣਾ ਦੀ 107 ਸਾਲਾ ਦਾਦੀ ਨੇ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤੇ 2 ਸੋਨ ਤਮਗੇ

ਚਰਖੀ ਦਾਦਰੀ– ਉਮਰ ਦੇ ਅੜਿੱਕੇ ਨੂੰ ਪਾਰ ਕਰ ਕੇ 107 ਸਾਲਾ ਦਾਦੀ ਰਾਮਬਾਈ ਨੇ ਆਯੋਜਿਤ 5ਵੀਂ ਰਾਸ਼ਟਰੀ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ 2 ਸੋਨ ਤਮਗੇ ਜਿੱਤ ਲਏ। ਉੱਥੇ ਹੀ, ਉਸਦੀ 65 ਸਾਲਾ ਬੇਟੀ ਸੰਤਰਾ ਦੇਵੀ ਨੇ ਵੀ ਇਸ ਚੈਂਪੀਅਨਸ਼ਿਪ ਦੀਆਂ 3 ਵੱਖ-ਵੱਖ ਪ੍ਰਤੀਯੋਗਿਤਾਵਾਂ ਵਿਚ 2 ਚਾਂਦੀ ਤੇ 1 ਕਾਂਸੀ ਤਮਗਾ ਜਿੱਤਿਆ।
ਮਾਂ-ਬੇਟੀ ਨੇ ਰਾਸ਼ਟਰੀ ਪ੍ਰਤੀਯਗਿਤਾਵਾਂ ਵਿਚ 5 ਤਮਗੇ ਜਿੱਤ ਕੇ ਕਾਦਮਾ ਖੇਤਰ ਤੇ ਦਾਦਰੀ ਜ਼ਿਲਾ ਸਮੇਤ ਹਰਿਆਣਾ ਦਾ ਨਾਂ ਰਾਸ਼ਨ ਕੀਤਾ ਹੈ। ਰਾਮਬਾਈ ਨੇ ਡਿਸਕਸ ਥ੍ਰੋਅ ਤੇ ਸ਼ਾਟਪੁੱਟ ਵਿਚ ਸੋਨ ਤਮਗਾ ਹਾਸਲ ਕੀਤਾ। ਉਸਦੀ 100 ਮੀਟਰ ਦੀ ਦੌੜ ਐਤਵਾਰ ਨੂੰ ਆਯੋਜਿਤ ਹੋਵੇਗੀ। ਇਸ ਤੋਂ ਪਹਿਲਾਂ ਉਸ ਨੇ ਰਾਜਸਥਾਨ ਦੇ ਅਲਵਰ ਵਿਚ ਆਯੋਜਿਤ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਵੀ 3 ਸੋਨ ਤਮਗੇ ਹਾਸਲ ਕੀਤੇ ਸਨ। 65 ਸਾਲਾ ਸੰਤਰਾ ਦੇਵੀ ਨੇ 1500 ਮੀਟਰ ਦੌੜ ਵਿਚ ਚਾਂਦੀ, ਸ਼ਾਟਪੁੱਟ ਵਿਚ ਕਾਂਸੀ ਤੇ 5 ਕਿ. ਮੀ. ਪੈਦਲ ਚਾਲ ਵਿਚ ਚਾਂਦੀ ਤਮਗਾ 
ਜਿੱਤਿਆ।


author

Aarti dhillon

Content Editor

Related News