ਕੋਵਿਡ ਦੇ ਡਰੋਂ ਚੀਨ ’ਚ ਏਸ਼ੀਆਈ ਖੇਡਾਂ ’ਚੋਂ ਬਾਹਰ ਹੋ ਸਕਦੀ ਹੈ ਗ੍ਰੈਂਡਮਾਸਟਰ ਕੋਨੇਰੂ ਹੰਪੀ

Friday, Apr 07, 2023 - 04:17 PM (IST)

ਕੋਵਿਡ ਦੇ ਡਰੋਂ ਚੀਨ ’ਚ ਏਸ਼ੀਆਈ ਖੇਡਾਂ ’ਚੋਂ ਬਾਹਰ ਹੋ ਸਕਦੀ ਹੈ ਗ੍ਰੈਂਡਮਾਸਟਰ ਕੋਨੇਰੂ ਹੰਪੀ

ਨਵੀਂ ਦਿੱਲੀ (ਭਾਸ਼ਾ)- ਏਸ਼ੀਆਈ ਖੇਡਾਂ ’ਚ 2 ਵਾਰ ਦੀ ਸੋਨ ਤਮਗਾ ਜੇਤੂ ਗ੍ਰੈਂਡ ਮਾਸਟਰ ਕੋਨੇਰੂ ਹੰਪੀ ਇਸ ਸਾਲ ਦੇ ਆਖੀਰ ’ਚ ਹੋਣ ਵਾਲੇ ਮਹਾਂਦੀਪੀ ਟੂਰਨਾਮੈਂਟ ’ਚੋਂ ਬਾਹਰ ਰਹਿ ਸਕਦੀ ਹੈ, ਕਿਉਂਕਿ ਇਸ ਦਾ ਆਯੋਜਨ ਚੀਨ ’ਚ ਹੋ ਰਿਹਾ ਹੈ, ਜਿੱਥੋਂ ਕਥਿਤ ਤੌਰ ’ਤੇ ਕੋਵਿਡ-19 ਦਾ ਖ਼ਤਰਨਾਕ ਵਾਇਰਸ ਨਿਕਲਿਆ ਅਤੇ 2020 ’ਚ ਪੂਰੀ ਦੁਨੀਆ ’ਚ ਫੈਲਿਆ। ਦੁਨੀਆ ਦੇ ਜ਼ਿਆਦਕਰ ਹਿੱਸਿਆਂ ’ਚ ਹਾਲਾਂਕਿ ਇਸ ਵਾਇਰਸ ’ਤੇ ਕਾਬੂ ਪਾ ਲਿਆ ਗਿਆ ਹੈ। 3 ਜਨਵਰੀ 2020 ਤੋਂ ਇਸ ਸਾਲ 5 ਅਪ੍ਰੈਲ ਤੱਕ ਦੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਅੰਕੜਿਆਂ ਅਨੁਸਾਰ ਚੀਨ ’ਚ ਕੋਵਿਡ-19 ਦੇ 9 ਕਰੋੜ 92 ਲੱਖ 38 ਹਜ਼ਾਰ 586 ਮਾਮਲੇ ਸਾਹਮਣੇ ਆਏ ਅਤੇ 1 ਲੱਖ 20 ਹਜ਼ਾਰ 896 ਲੋਕਾਂ ਦੀ ਮੌਤ ਹੋਈ। ਡਬਲਯੂ. ਐੱਚ. ਓ. ਦੇ ਅਨੁਸਾਰ ਹਾਲਾਂਕਿ ਪਿਛਲੇ 24 ਘੰਟਿਆਂ ’ਚ ਚੀਨ ’ਚ ਕੋਵਿਡ ਇਨਫੈਕਸ਼ਨ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ ਹੈ।

ਚੀਨ ਨੂੰ ਸ਼ੁਰੂ ਵਿੱਚ 2022 ਵਿੱਚ ਹਾਂਗਜ਼ੂ ਵਿੱਚ ਏਸ਼ਿਆਈ ਖੇਡਾਂ ਦੀ ਮੇਜ਼ਬਾਨੀ ਕਰਨੀ ਸੀ ਪਰ ਮਹਾਂਮਾਰੀ ਦੇ ਕਾਰਨ ਇਸ ਵੱਕਾਰੀ ਖੇਡ ਮੁਕਾਬਲੇ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਏਸ਼ੀਆਈ ਖੇਡਾਂ 'ਚ 13 ਸਾਲ ਬਾਅਦ ਸ਼ਤਰੰਜ ਦੀ ਵਾਪਸੀ ਹੋ ਰਹੀ ਹੈ ਅਤੇ ਟੂਰਨਾਮੈਂਟ ਤੋਂ ਉਸ ਦੀਆਂ ਉਮੀਦਾਂ ਬਾਰੇ ਪੁੱਛੇ ਜਾਣ 'ਤੇ ਹੰਪੀ ਨੇ ਕਿਹਾ, 'ਮੈਨੂੰ ਏਸ਼ੀਆਈ ਖੇਡਾਂ 'ਚ ਆਪਣੀ ਸ਼ਮੂਲੀਅਤ ਬਾਰੇ ਪੱਕਾ ਨਹੀਂ ਪਤਾ ਹੈ ਕਿਉਂਕਿ ਇਹ ਚੀਨ 'ਚ ਹੋ ਰਹੀਆਂ ਹਨ। ਚੀਨ ਦੇ ਕਾਰਨ ਮੈਨੂੰ ਯਕੀਨ ਨਹੀਂ ਹੈ ਕਿ ਮੈਂ ਹਿੱਸਾ ਲਵਾਂਗੀ। ਹੋ ਸਕਦਾ ਹੈ ਕਿ ਮੈਂ ਜੂਨ ਜਾਂ ਜੁਲਾਈ ਵਿੱਚ ਫੈਸਲਾ ਕਰਾਂਗੀ। (ਇਹ) ਕੋਵਿਡ ਕਾਰਨ ਹੈ, ਹੋਰ ਕੀ ਕਾਰਨ ਹੋ ਸਕਦਾ ਹੈ। ਵਿਸ਼ਵ ਰੈਪਿਡ ਸ਼ਤਰੰਜ 2019 ਦੀ ਜੇਤੂ ਹੰਪੀ ਨੇ ਕਿਹਾ ਕਿ ਮੈਂ ਅਸਲ ਵਿੱਚ ਏਸ਼ੀਅਨ ਖੇਡਾਂ ਵਿੱਚ ਖੇਡਣਾ ਚਾਹੁੰਦੀ ਹਾਂ ਪਰ ਮੈਂ ਥੋੜ੍ਹਾ ਨਾਖੁਸ਼ ਹਾਂ ਕਿ ਇਸ ਦਾ ਆਯੋਜਨ ਚੀਨ ਵਿਚ ਹੋ ਰਿਹਾ ਹੈ। ਇਸ ਲਈ ਮੈਨੂੰ ਇਸ ਬਾਰੇ ਸੋਚਣ ਅਤੇ ਫੈਸਲਾ ਕਰਨ ਦਿਓ।
 


author

cherry

Content Editor

Related News