ਕੋਲਕਾਤਾ ਟੀ-20 ਤੋਂ ਪਹਿਲਾਂ ਭਾਸ਼ਣ ਦੇਣਗੇ ਗ੍ਰੀਮ ਸਮਿਥ
Monday, Oct 22, 2018 - 09:20 AM (IST)

ਨਵੀਂ ਦਿੱਲੀ— ਸਾਊਥ ਅਫਰੀਕਾ ਨੇ ਸਾਬਕਾ ਕਪਤਾਨ ਗ੍ਰੀਮ ਸਮਿਥ ਇਥੇ 2 ਨਵੰਬਰ ਤੋਂ ਹੋਣ ਵਾਲੇ ਜਗਮੋਹਨ ਡਾਲਮੀਆ ਸਾਲਾਨਾ ਸੰਮੇਲਨ ਦੇ ਦੂਜੇ ਸੰਸਕਰਣ 'ਚ ਵਿਆਖਿਆ ਦੇਣਗੇ। ਸੂਤਰਾਂ ਨੇ ਐਤਵਾਰ ਨੂੰ ਕਿਹਾ ਕਿ ਇਹ ਸੰਮੇਲਣ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਹੋਣ ਵਾਲੇ ਪਹਿਲੇ ਟੀ-20 ਇੰਟਰਨੈਸ਼ਨਲ ਮੈਚ ਤੋਂ ਪਹਿਲਾ ਆਯੋਜਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਬੰਗਾਲ ਕ੍ਰਿਕਟ ਸੰਘ (ਸੀ.ਏ.ਬੀ.) ਜੇ ਜੁਬਲੀ ਉਤਸਵ (ਹੀਰੋ ਕੱਪ) ਦੇ ਰਜਤ ਜਯੰਤੀ ਪ੍ਰੋਗਰਾਮ ਦੀਆਂ ਤਿਆਰੀਆਂ ਲਈ ਅਹਿਮ ਹੋਵੇਗਾ।
ੂਸੂਤਰਾਂ ਨੇ ਆਈ.ਏ.ਐੱਨ.ਐੱਸ. ਨੂੰ ਕਿਹਾ,' ਗ੍ਰੀਸ ਦਾ ਆਗਾਮੀ 2 ਨਵੰਬਰ ਨੂੰ ਵਿਆਖਿਆ ਦੇਣ ਦਾ ਪ੍ਰੋਗਰਾਮ ਹੈ।' ਜ਼ਿਕਰਯੋਗ ਹੈ ਕਿ 25 ਸਾਲ ਪਹਿਲਾਂ 24 ਨਵੰਬਰ 1993 ਨੂੰ ਭਾਰਤ ਅਤੇ ਸਾਊਥ ਅਫਰੀਕਾ ਵਿਚਕਾਰ ਦੁਧੀਆ ਰੌਸ਼ਨੀ 'ਚ ਇਥੇ ਪਹਿਲੀ ਵਾਰ ਈਡਨ ਗਾਰਡਨਜ਼ 'ਚ ਹੀਰੋ ਸੈਮੀਫਾਈਨਲ ਮੈਚ ਖੇਡਿਆ ਗਿਆ ਸੀ। ਇਸ ਤੋਂ ਬਾਅਦ 27 ਨਵੰਬਰ ਨੂੰ ਫਾਈਨਲ 'ਚ ਭਾਰਤ ਨੇ ਵੈਸਟ ਇੰਡੀਜ਼ ਨੂੰ ਹਰਾ ਕੇ ਹੀਰੋ ਕੱਪ ਜਿੱਤਿਆ ਸੀ। ਆਯੋਜਕਾਂ ਨੇ ਪਿਛਲੇ ਸਾਲ ਵੀ ਜਗਮੋਹਨ ਡਾਲਮੀਆ ਦੀ ਯਾਦ 'ਚ ਇਸ ਸਾਲਾਨਾਂ ਸੰਮੇਲਨ ਦਾ ਆਯੋਜਨ ਕੀਤਾ ਸੀ, ਜਿਸ 'ਚ ਭਾਰਤ ਨੂੰ ਪਹਿਲਾ ਵਰਲਡ ਕੱਪ ਜਿਤਾਉਣ ਵਾਲੇ ਸਾਬਕਾ ਕਪਤਾਨ ਕਪਿਲ ਦੇਵ ਨੇ ਆਪਣਾ ਭਾਸ਼ਣ ਦਿੱਤਾ ਸੀ।