ਪੈਰਾ ਐਥਲੀਟ ਸੁਵਰਨਾ ਰਾਜ ਦੇ ਟਵੀਟ ਤੋਂ ਜਾਗੀ ਸਰਕਾਰ, PM ਨੂੰ ਕੀਤੀ ਸੀ ਸ਼ਿਕਾਇਤ

03/28/2018 4:46:33 PM

ਪੰਚਕੂਲਾ (ਬਿਊਰੋ)— ਪੈਰਾ ਐਥਲੀਟ ਸੁਵਰਨਾ ਰਾਜ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਦੋ ਦਿਨ ਲਗਾਤਾਰ ਬਦਇੰਤਜ਼ਾਮੀ ਦੇ ਟਵੀਟ ਭੇਜੇ ਜਾਣ ਦੇ ਬਾਅਦ ਆਖਰਕਾਰ ਸਰਕਾਰ ਜਾਗ ਗਈ ਹੈ। ਮੰਗਲਵਾਰ ਨੂੰ ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਦੇ ਹੁਕਮ 'ਤੇ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਵਿਭਾਗ ਦੇ ਡਿਸਏਬਲਿਟੀ ਕਮਿਸ਼ਨਰ ਦਿਨੇਸ਼ ਸ਼ਾਸਤਰੀ ਪੰਚਕੂਲਾ ਦੇ ਤਾਊ ਦੇਵੀਲਾਲ ਸਪੋਰਟਸ ਕੰਪਲੈਕਸ 'ਚ ਚਲ ਰਹੀ 18ਵੀਂ ਨੈਸ਼ਨਲ ਪੈਰਾ ਐਥਲੈਟਿਕ ਚੈਂਪੀਅਨਸ਼ਿਪ 'ਚ ਦਿਵਿਆਂਗ ਖਿਡਾਰੀਆਂ ਨੂੰ ਮਿਲਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਨਣ ਪਹੁੰਚੇ। 

ਇਸ ਦੌਰਾਨ ਕਮਿਸ਼ਨਰ ਨੇ ਦਿਵਿਆਂਗ ਖਿਡਾਰੀਆਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀ ਰਾਏ ਦੇ ਬਾਰੇ 'ਚ ਜਾਣਕਾਰੀ ਲਈ। ਇਸ ਤੋਂ ਬਾਅਦ ਪੰਚਕੂਲਾ ਸੈਕਟਰ-14 ਦੇ ਕਿਸਾਨ ਭਵਨ 'ਚ ਠਹਿਰੀ ਸੁਵਰਨਾ ਨੂੰ ਮਿਲੇ। ਸੁਵਰਨਾ ਨੂੰ ਜਦੋਂ ਪਤਾ ਲੱਗਾ ਕਿ ਦਿਵਿਆਂਗਾਂ ਦੀਆਂ ਸਮੱਸਿਆਵਾਂ ਨੂੰ ਜਾਨਣ ਦੇ ਲਈ ਕਮਿਸ਼ਨਰ ਸ਼ਾਸਤਰੀ ਆਏ ਹਨ, ਤਾਂ ਉਨ੍ਹਾਂ ਦਾ ਹੌਸਲਾ ਵੱਧ ਗਿਆ।

ਸੁਵਰਨਾ ਨੇ ਦੱਸਿਆ ਕਿ ਇਹ ਸਮੱਸਿਆ ਸਿਰਫ ਉਨ੍ਹਾਂ ਦੀ ਹੀ ਨਹੀਂ, ਸਗੋਂ ਸਾਰੇ ਦਿਵਿਆਂਗਾਂ ਦੀ ਹੈ, ਜੋ ਪੰਚਕੂਲਾ 'ਚ ਖੇਡਣ ਆਏ ਸਨ। ਮੇਰੇ ਆਵਾਜ਼ ਉਠਾਉਣ ਦੇ ਬਾਅਦ ਹੋਰਨਾਂ ਦਿਵਿਆਂਗਾਂ ਨੇ ਵੀ ਆਪਣੀਆਂ ਸਮੱਸਿਆਵਾਂ ਨੂੰ ਮੀਡੀਆ ਨਾਲ ਸਾਂਝਾ ਕੀਤਾ। ਕਮਿਸ਼ਨਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਨਿਆਂ ਮਿਲੇਗਾ।


Related News