ਭਾਰਤ ਦੇ ਗੁਕੇਸ਼ ਨੇ ਜਿੱਤਿਆ ਕੇਨਸ ਓਪਨ ਸ਼ਤਰੰਜ ਖਿਤਾਬ

02/27/2020 1:32:11 AM

ਕੇਨਸ (ਫ੍ਰਾਂਸ) (ਨਿਕਲੇਸ਼ ਜੈਨ)- ਕੇਨਸ ਓਪਨ ਸ਼ਤਰੰਜ ਖਿਤਾਬ ਦੁਨੀਆ ਦੇ ਦੂਜੇ ਸਭ ਤੋਂ ਘੱਟ ਉਮਰ ਦੇ ਗ੍ਰੈਂਡਮਾਸਟਰ  ਡੀ. ਗੁਕੇਸ਼ ਨੇ ਆਪਣੇ ਨਾਂ ਕਰ ਲਿਆ। ਗੁਕੇਸ਼ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਵਿਚ 9 ਰਾਊਂਡ ਖੇਡ ਕੇ 2667 ਰੇਟਿੰਗ ਲੈਵਲ ਦਾ ਪ੍ਰਦਰਸ਼ਨ ਕਰਦੇ ਹੋਏ 7.5 ਅੰਕ ਬਣਾਏ। ਇਸ ਦੌਰਾਨ ਉਸ ਨੇ 6 ਜਿੱਤਾਂ ਦਰਜ ਕੀਤੀਆਂ, ਜਦਕਿ 3 ਮੁਕਾਬਲੇ ਡਰਾਅ ਖੇਡੇ। ਗੁਕੇਸ਼ ਇਸ ਪ੍ਰਦਰਸ਼ਨ ਦੀ ਲਾਈਵ ਰੇਟਿੰਗ ਵਿਚ 2567 ਅੰਕਾਂ 'ਤੇ ਪਹੁੰਚ ਗਿਆ ਹੈ, ਜੋ 13 ਸਾਲ ਦੀ ਉਮਰ ਦੇ ਹਿਸਾਬ ਨਾਲ ਇਕ ਰਿਕਾਰਡ ਹੈ। ਪ੍ਰਤੀਯੋਗਿਤਾ ਵਿਚ 7 ਅੰਕ ਬਣਾ ਕੇ ਸ਼ਾਨਦਾਰ ਟਾਈਬ੍ਰੇਕ ਵਿਚ ਦੂਜੇ ਸਥਾਨ 'ਤੇ ਚੀਨ ਦਾ ਤਜਰਬੇਕਾਰ ਗ੍ਰੈਂਡਮਾਸਟਰ ਜੇਂਗ ਚੋਂਗਸ਼ੇਂਗ ਰਿਹਾ ਤਾਂ ਤੀਜੇ ਸਥਾਨ 'ਤੇ ਮੇਜ਼ਬਾਨ ਫ੍ਰਾਂਸ ਦਾ ਫੀਡੇ ਮਾਸਟਰ ਲੰਬਾਰਡ ਗੁਈਲਓਮੇ ਰਿਹਾ।


Gurdeep Singh

Content Editor

Related News