IPL ਨੂੰ ਲੈ ਕੇ ਫੈਂਸ ਲਈ ਆਈ ਚੰਗੀ ਖਬਰ, ਜਲਦੀ ਸ਼ੁਰੂ ਹੋ ਸਕਦੈ ਟੂਰਨਾਮੈਂਟ

04/10/2020 6:19:58 PM

ਸਪੋਰਟਸ ਡੈਸਕ : ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਕਾਰਨ 29 ਮਾਰਚ ਤੋਂ ਸੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਨੂੰ 14 ਅਪ੍ਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਹੈ ਪਰ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ ਜ਼ਿਆਦਾ ਵੱਧਣ ਕਾਰਨ ਇਸ ਦੇ ਇਕ ਵਾਰ ਫਿਰ ਮੁਲਤਵੀ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਈ. ਪੀ. ਐੱਲ. ਜੁਲਾਈ ਵਿਚ ਖਾਲੀ ਸਟੇਡੀਅਮ ਵਿਚ ਹੋ ਸਕਦਾ ਹੈ।

PunjabKesari

ਇਕ ਟੀ. ਵੀ. ਚੈਨਲ ਨਾਲ ਗੱਲਬਾਤ ਦੌਰਾਨ ਬੀ. ਸੀ. ਸੀ. ਆਈ. ਅਧਿਕਾਰੀ ਨੇ ਨਾਂ ਨਾ ਜ਼ਾਹਰ ਕਰਨ ਦੀ ਸ਼ਰਤ ’ਤੇ ਖੁਲਾਸਾ ਕੀਤਾ ਕਿ ਆਈ. ਪੀ. ਐੱਲ. ਜੁਲਾਈ ਜਾਂ ਇਸ ਸਾਲ ਠੰਡ ਦੇ ਮੌਸਮ ਵਿਚ ਆਯੋਜਿਤ ਕੀਤਾ ਜਾ ਸਕਦਾ ਹੈ। ਆਈ. ਪੀ. ਐੱਲ. ਦੀ ਮੇਜ਼ਬਾਨੀ ਦੇ ਲਈ ਇਕ ਵੈਧ ਬਦਲ ਦੀ ਤਰ੍ਹਾਂ ਹੈ। ਜਾਣਕਾਰੀ ਮੁਤਾਬਕ ਬੋਰਡ ਆਈ. ਪੀ. ਐੱਲ. ਮੈਚ ਕਰਾਉਣ ਦੇ ਲਈ ਬਦਲਾਂ ਦੀ ਭਾਲ ਕਰ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਜੁਲਾਈ ਜਾਂ ਫਿਰ ਠੰਦ ਵਿਚ ਹੋਵੇ।

PunjabKesari

ਇਸ ਤੋਂ ਪਹਿਲਾਂ ਵੀ ਆਈ. ਪੀ. ਐੱਲ. ਅਕਤੂਬਰ ਤੋਂ ਬਾਅਦ ਆਯੋਜਿਤ ਕਰਾਉਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਫਿਲਹਾਲ ਇਸ ਬਾਰੇ ਅਧਿਕਾਰਤ ਜਾਣਕਾਰੀ ਆਉਣਾ ਬਾਕੀ ਹੈ। ਜ਼ਿਕਰਯੋਗ ਹੈ ਕੋਰੋਨਾ ਵਾਇਰਸ ਕਾਰਨ ਭਾਰਤ ਵਿਚ 21 ਦਿਨਾਂ ਦਾ ਲਾਕਡਾਊਨ ਹੈ ਜੋ 14 ਅਪ੍ਰੈਲ ਨੂੰ ਖਤਮ ਹੋਵੇਗਾ ਪਰ ਤਾਜ਼ਾ ਮਾਮਲਿਆਂ ’ਤੇ ਨਜ਼ਰ ਮਾਰੀਏ ਤਾਂ ਲਾਕਡਾਊਨ ਦੇ ਵੱਧਣ ਦੀ ਪੂਰੀ ਸੰਭਾਵਨਾ ਹੈ।


Ranjit

Content Editor

Related News