ਕ੍ਰਿਸਟੀਆਨੋ ਰੋਨਾਲਡੋ ਲਈ ਮੈਨੂੰ ਬਾਹਰ ਕਰ ਦਿੱਤਾ ਗਿਆ : ਗੋਂਜ਼ਾਲੋ ਹਿਗੁਏਨ
Saturday, Oct 20, 2018 - 01:09 PM (IST)

ਤੁਰਿਨ— ਅਰਜਨਟੀਨਾ ਦੇ ਕੌਮਾਂਤਰੀ ਫੁੱਟਬਾਲ ਖਿਡਾਰੀ ਗੋਂਜ਼ਾਲੋ ਹਿਗੁਏਨ ਦਾ ਕਹਿਣਾ ਹੈ ਕਿ ਕ੍ਰਿਸਟੀਆਨੋ ਰੋਨਾਲਡੋ ਨੂੰ ਸ਼ਾਮਲ ਕਰਨ ਲਈ ਉਨ੍ਹਾਂ ਨੂੰ ਯੁਵੇਂਟਸ ਕਲੱਬ ਤੋਂ ਬਾਹਰ ਕਰ ਦਿੱਤਾ ਗਿਆ। ਰੋਨਾਲਡੋ ਦੇ ਯੁਵੇਂਟਸ ਨਾਲ ਜੁੜਨ ਦੇ ਕੁਝ ਸਮੇਂ ਬਾਅਦ ਹਿਗੁਏਨ ਏ.ਸੀ. ਮਿਲਾਨ 'ਚ ਸ਼ਾਮਲ ਹੋ ਗਏ। ਹਿਗੁਏਨ ਨੇ ਕਿਹਾ,''ਜਿਸ ਦਿਨ ਰੋਨਾਲਡੋ ਨੂੰ ਯੁਵੇਂਟਸ 'ਚ ਸ਼ਾਮਲ ਕੀਤਾ ਗਿਆ, ਉਸ ਦਿਨ ਮੈਨੂੰ ਆਪਣੇ ਅੰਦਰ ਕੁਝ ਟੁੱਟ ਜਾਣ ਦਾ ਅਹਿਸਾਸ ਹੋਇਆ। ਯੁਵੇਂਟਸ ਤੋਂ ਜਾਣ ਦਾ ਫੈਸਲਾ ਮੇਰਾ ਨਹੀਂ ਸੀ।''
ਅਰਜਨਟੀਨਾ ਦੇ ਖਿਡਾਰੀ ਨੇ ਕਿਹਾ, ''ਮੈਂ ਯੁਵੇਂਟਸ ਲਈ ਸਭ ਕੁਝ ਕੀਤਾ। ਮੈਂ ਕਈ ਖਿਤਾਬ ਜਿੱਤੇ। ਰੋਨਾਲਡੋ ਦੇ ਟੀਮ 'ਚ ਸ਼ਾਮਲ ਹੋਣ ਦੇ ਬਾਅਦ ਕਲੱਬ ਗੁਣਵੱਤਾ 'ਚ ਉਹ ਆਪਣਾ ਪੱਧਰ ਸੁਧਾਰਨਾ ਚਾਹੁੰਦਾ ਸੀ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਕਲੱਬ 'ਚ ਨਹੀਂ ਰਹਿ ਸਕਦਾ ਅਤੇ ਉਹ ਹਲ ਲੱਭਣ ਦੀ ਕੋਸ਼ਿਸ ਕਰ ਰਹੇ ਹਨ। ਰੋਨਾਲਡੋ ਦੇ ਸ਼ਾਮਲ ਹੋਣ ਤੋਂ ਪਹਿਲਾਂ ਗੋਂਜਾਲੋ ਹਿਗੁਏਨ ਇਟਲੀ ਕਲੱਬ ਦੇ ਸਭ ਤੋਂ ਮਹਿੰਗੇ ਖਿਡਾਰੀ ਸਨ। ਉਨ੍ਹਾਂ ਕਲੱਬ ਦੇ ਨਾਲ ਗੁਜ਼ਾਰੇ ਦੋ ਸੀਜ਼ਨ 'ਚ ਦੋ ਸੇਰੀ-ਏ ਖਿਤਾਬ ਅਤੇ ਦੋ ਵਾਰ ਕੋਪਾ ਇਟਾਲੀਅਨ ਖਿਤਾਬ ਜਿੱਤੇ ਸਨ। ਹਿਗੁਏਨ ਦਾ ਕਹਿਣਾ ਹੈ ਕਿ ਭਾਵੇਂ ਹੀ ਉਨ੍ਹਾਂ ਨੂੰ ਜ਼ਬਰਦਸਤੀ ਕਲੱਬ ਤੋਂ ਬਾਹਰ ਕੀਤਾ ਗਿਆ ਹੋਵੇ, ਪਰ ਇਸ ਦੇ ਬਾਵਜੂਦ ਉਸ ਦੇ ਮਨ 'ਚ ਕਲੱਬ ਲਈ ਕੋਈ ਖਰਾਬ ਭਾਵਨਾ ਨਹੀਂ ਹੈ।