ਗੋਲਫਰ ਵੁੱਡਸ ਦੀ ਸਾਬਕਾ ਗਰਲਫ੍ਰੈਂਡ ਨੇ ਸਪੋਰਟਸ ਇਲੈਸਟ੍ਰੇਟਿਡ ਸਿਵਮਸੂਟ ਐਡੀਸ਼ਨ ਲਈ ਦਿੱਤੇ ਪੋਜ਼
Wednesday, Mar 13, 2019 - 04:53 AM (IST)

ਸਪੋਰਟਸ ਡੈੱਕਸ— ਮਹਾਨ ਗੋਲਫਰਾਂ 'ਚੋਂ ਇਕ ਅਮਰੀਕੀ ਪ੍ਰੋਫੇਸ਼ਨਲ ਗੋਲਫਰ ਐਲਡਰਿਕ ਟੋਂਟ 'ਟਾਈਗਰ' ਵੁੱਡਸ ਦੀ ਸਾਬਕਾ ਗਰਲਫ੍ਰੈਂਡ ਲਿੰਡਸੇ ਵਾਨ ਨੇ ਇਕ ਵਾਰ ਫਿਰ ਤਹਿਲਕਾ ਮਚਾਉਂਦੇ ਹੋਏ ਪਯੁਰਟੋ ਵਾਲਾਰਟਾ ਬੀਚ 'ਤੇ ਹੌਟ ਫੋਟੋਸ਼ੂਟ ਕਰਵਾਇਆ ਹੈ। ਲਿੰਡਸੇ ਨੇ ਇਹ ਫੋਟੋਸ਼ੂਟ ਸਪੋਰਟਸ ਇਲੈਸਟ੍ਰੇਟਿਡ 2019 ਸਿਵਮਸੂਟ ਐਡੀਸ਼ਨ ਲਈ ਕਰਵਾਇਆ ਹੈ।
ਇਹ ਤੀਸਰੀ ਵਾਰ ਹੈ ਜਦੋਂ ਇਸ ਅਮਰੀਕੀ ਸਕੀਅਰ (ਬਰਫ 'ਚ ਸਕੇਟਿੰਗ ਕਰਨਾ) ਨੇ ਸਲਾਨਾ ਸਿਵਮਸੂਟ ਐਡੀਸ਼ਨ 'ਚ ਦਿਖਾਈ ਦਿੱਤੀ ਹੈ। ਇਸ ਤੋਂ ਪਹਿਲਾਂ ਲਿੰਡਸੇ 2010 ਤੇ 2016 ਸੰਸਕਰਣ 'ਚ ਵੀ ਦਿਖਾਈ ਦੇ ਚੁੱਕੀ ਹੈ।
ਸਾਬਕਾ ਅਮਰੀਕੀ ਵਿਸ਼ਵ ਕੱਪ ਸਕੀ ਰੇਸਰ ਰਹਿ ਚੁੱਕੀ ਲਿੰਡਸੇ ਓਵਰਆਲ 4 ਵਿਸ਼ਵ ਚੈਂਪੀਅਨਸ਼ਿਪ ਜਿੱਤ ਚੁੱਕੀ ਹੈ ਤੇ ਉਹ ਇਸ ਤਰ੍ਹਾਂ ਕਰਨ ਵਾਲੀ 2 ਮਹਿਲਾਂ ਸਕੀਅਰਾਂ 'ਚੋਂ ਇਕ ਹੈ।
ਪੇਸ਼ੇਵਰ ਸਕੀ ਤੋਂ ਸੰਨਿਆਸ ਲੈ ਚੁੱਕੀ 34 ਸਾਲ ਦੀ ਲਿੰਡਸੇ ਨੇ ਇੰਸਟਾਗ੍ਰਾਮ 'ਤੇ 1.8 ਮਿਲੀਅਨ ਤੋਂ ਜ਼ਿਆਦਾ ਫਾਲੋਅਰਸ ਹਨ।
ਉਨ੍ਹਾਂ ਨੇ ਆਪਣੇ ਆਖਰੀ ਦੌੜ ਪਿਛਲੇ ਮਹੀਨੇ ਸਵੀਡਨ 'ਚ ਅਲਪਾਈਨ ਵਿਸ਼ਵ ਸਕੀ ਚੈਂਪੀਅਨਸ਼ਿਪ 'ਚ ਪੂਰੀ ਕੀਤੀ ਤੇ ਡਾਊਨਹਿਲ ਇਵੈਂਟ 'ਚ ਕਾਂਸੀ ਤਮਗਾ ਜਿੱਤਿਆ।