ਗੋਲਫਰ ਵਾਣੀ ਨੇ ਮਹਿਲਾ ਪੇਸ਼ੇਵਰ ਟੂਰ ''ਤੇ ਸਾਲ ਦਾ ਤੀਜਾ ਖਿਤਾਬ ਜਿੱਤਿਆ

07/15/2017 1:51:42 AM

ਹੋਸੁਰ— ਵਾਣੀ ਕਪੂਰ ਨੇ ਆਖਰੀ ਦੌਰ 'ਚ ਬੋਗੀ ਰਹਿਤ ਤਿੰਨ ਅੰਡਰ 68 ਦੇ ਸਕੋਰ ਦੇ ਨਾਲ ਮਹਿਲਾ ਪੇਸ਼ੇਵਰ ਗੋਲਫ ਟੂਰ ਦੇ ਅੱਠਵੇਂ ਸੈਸ਼ਨ 'ਚ ਤੀਜੀ ਵਾਰ ਖਿਤਾਬ ਆਪਣੇ ਨਾਂ ਕੀਤਾ। ਉਹ ਟੂਰ 'ਚ ਚੌਥੇ ਟੂਰਨਾਮੈਂਟ 'ਚ ਖੇਡ ਰਹੀ ਸੀ। ਮੌਜੂਦਾ ਸੈਸ਼ਨ 'ਚ ਮਹਿਲਾ ਯੂਰਪੀਅ ਟੂਰ 'ਚ ਵੀ ਖੇਡ ਰਹੀ ਹੈ। ਇਸ ਤੋਂ ਪਹਿਲਾਂ ਚੌਥੇ ਅਤੇ 6ਵੇਂ ਸੈਸ਼ਨ 'ਚ ਖਿਤਾਬ ਜਿੱਤਿਆ ਸੀ ਜਦੋਂ ਕਿ ਪੰਜਵੇਂ ਸੈਸ਼ਨ 'ਚ ਉਹ ਸੰਯੁਕਤ ਤੀਜੇ ਸਥਾਨ 'ਤੇ ਰਹੀ।
ਇਸ ਵਿਚਾਲੇ ਗੌਰਿਕਾ ਬ੍ਰਿਸ਼ੋਈ ਨੇ ਆਰਡਰ ਆਫ ਮੇਰਿਟ 'ਚ ਆਪਣਾ ਸਿਖਰ ਸਥਾਨ ਬਰਕਰਾਰ ਰੱਖਿਆ ਹੈ। ਅਮਨਦੀਰ ਦ੍ਰਾਲ ਅਤੇ ਗੌਰਿਕਾ ਸੰਯੁਕਤ ਦੂਜੇ ਸਥਾਨ 'ਤੇ ਰਹੀ। ਗੌਰਿਕਾ ਲਗਾਤਾਰ ਤੀਜੇ ਟੂਰਨਾਮੈਂਟ 'ਚ ਦੂਜਾ ਸਥਾਨ ਹਾਸਲ ਕੀਤਾ। ਸਮ੍ਰਿਤੀ ਮੇਹਰਾ (73), ਸਾਨੀਆ ਸ਼ਰਮਾ (71) ਅਤੇ ਗੁਰਸਿਮਰ ਬਦਵਾਲ (69) ਕ੍ਰਮਸ਼ ਚੌਥੇ, ਪੰਜਵੇਂ ਅਤੇ ਛੇ ਵੇਂ ਸਥਾਨ 'ਤੇ ਰਹੇ।
 


Related News