ਗੋਲਫਰ ਪੇਜੇ ਨੇ ਮੰਨਿਆ- ਆਪਣੇ ਸ਼ਰੀਰ ਕਾਰਨ ਨਹੀਂ ਕਰ ਸਕੀ ਸੀ ਚੈਰਿਟੀ

03/09/2020 8:43:01 PM

ਨਵੀਂ ਦਿੱਲੀ— ਗੋਲਫਰ ਪੇਜੇ ਸਿਪਨਾਨਾਕ ਦਾ ਕਹਿਣਾ ਹੈ ਕਿ ਉਹ ਆਪਣੇ ਸ਼ਰੀਰ ਦੇ ਕਾਰਨ ਜਿੱਥੇ ਚਰਚਾ 'ਚ ਰਹਿੰਦੀ ਹੈ ਤਾਂ ਨਾਲ ਹੀ ਨਾਲ ਉਸ ਨੂੰ ਕਈ ਵਾਰ ਮੁਸ਼ਕਿਲ ਸਥਿਤੀ 'ਚੋਂ ਲੱਗਣਾ ਪੈਂਦਾ ਹੈ। ਗੋਲਫ ਤੋਂ ਜ਼ਿਆਦਾ ਗਲੈਮਰਸ ਲੁੱਕ ਦੇ ਲਈ ਮਸ਼ਹੂਰ ਪੇਜੇ ਦਾ ਕਹਿਣਾ ਹੈ ਕਿ ਲੋਕ ਕਹਿੰਦੇ ਹਨ ਕਿ ਗੋਲਫ ਜੈਂਟਲਮੈਨ ਗੇਮ ਹੈ ਪਰ ਇਹ ਉਨ੍ਹਾਂ ਚੁਣੇ ਹੋਏ ਲੋਕਾਂ ਦੇ ਲਈ ਨਹੀਂ ਹੈ ਜੋ ਜੈਂਟਲਮੈਨ ਦੀ ਤਰ੍ਹਾਂ ਵਿਵਹਾਰ ਕਰਨਾ ਨਹੀਂ ਜਾਣਦੇ। ਜੇਕਰ ਮੈਂ ਟੈਂਕ ਟਾਪ ਪਾ ਲੈਂਦੀ ਹਾਂ ਤਾਂ ਮੈਨੂੰ ਕਿਹਾ ਜਾਂਦਾ ਹੈ ਕਿ ਮੈਂ ਗੇਮ (ਖੇਡ) ਨੂੰ ਖਰਾਬ ਕਰ ਰਹੀ ਹਾਂ ਤੇ ਇਕ ਵਾਰ ਚੈਰਿਟੀ ਈਵੈਂਟ 'ਚ ਹਿੱਸਾ ਨਹੀਂ ਲੈ ਸਕੀ। ਉਸਦਾ ਕਾਰਨ ਸ਼ਾਇਦ ਮੇਰਾ ਸ਼ਰੀਰ ਹੀ ਸੀ।

PunjabKesari
ਪੇਜੇ ਨੇ ਕਿਹਾ ਕਿ ਗੋਲਫ ਉੱਚੇ ਦਰਜੇ, ਵੱਖਰੀ ਤੇ ਨਿਵੇਕਲੀ ਖੇਡ ਹੈ ਤੇ ਮੈਨੂੰ ਇਸ ਤੋਂ ਨਫਰਤ ਹੈ ਕਿਉਂਕਿ ਇਸ 'ਚ ਮੇਰਾ ਕਦੀ ਵੀ ਸਵਾਗਤ ਨਹੀਂ ਕੀਤਾ ਗਿਆ ਤੇ ਅੱਗੇ ਵੀ ਸਵਾਗਤ ਦੀ ਉਮੀਦ ਨਹੀਂ ਹੈ। ਮੈਂ ਆਪਣੀ ਪੂਰੀ ਜ਼ਿੰਦਗੀ ਇਕ ਅਜਿਹੀ ਜਗ੍ਹਾ ਲੱਭਣ 'ਚ ਲੱਗੀ ਰਹੀ ਜਿਸ 'ਚ ਮੈਂ ਫਿੱਟ ਹੋ ਸਕਾਂ। ਜਿੱਥੇ ਮੈਨੂੰ ਆਰਾਮ ਮਹਿਸੂਸ ਹੋਵੇ। ਮੈਂ ਆਪਣੇ ਨਾਲ ਸ਼ਾਂਤੀ ਮਹਿਸੂਸ ਕਰਾਂ। ਗੋਲਫ ਮੇਰੇ ਲਈ ਸਭ ਤੋਂ ਬੁਰੀ ਹੈ ਕਿਉਂਕਿ ਮੈਂ ਹਰ ਉਸ ਚੀਜ਼ ਦੇ ਬਿਲਕੁਲ ਉਲਟ ਹਾਂ ਜੋ ਇਕ ਗੋਲਫ ਖਿਡਾਰੀ 'ਚ ਹੋਣੀ ਚਾਹੀਦੀ।

PunjabKesari
ਪੇਜੇ ਨੇ ਕਿਹਾ ਮੈਂ ਸੂਝਵਾਨ ਨਹੀਂ ਹਾਂ, ਮੈਂ ਕੱਚੀ ਹਾਂ ਤੇ ਮੈਂ ਜੋ ਚਾਹੁੰਦੀ ਹਾਂ ਉਸਨੂੰ ਪਾਉਂਦੀ ਹਾਂ ਤੇ ਮੈਂ ਹਮੇਸ਼ਾ ਅਲੱਗ ਰਹਿੰਦੀ ਹਾਂ ਜਦਕਿ ਗੋਲਫ 'ਚ ਅਜਿਹਾ ਨਹੀਂ ਹੁੰਦਾ। ਗੋਲਫ 'ਚ ਬਸ ਪਾਖੰਡ ਹੈ ਤੇ ਇਹ ਮੇਰੇ ਲਈ ਬਹੁਤ ਨਿਰਾਸ਼ਾਜਨਕ ਹੈ। ਇਹ ਵੱਡੇ ਲੜਕਿਆਂ ਦਾ ਕਲੱਬ ਹੈ ਜਿੱਥੇ ਜੇਕਰ ਕੋਈ ਕੁਝ ਕਰਦਾ ਹੈ ਤਾਂ ਉਹ ਉਸ ਨੂੰ ਕਵਰ ਕਰੇਗਾ... ਪਰ ਮੈਂ ਇਕ ਟੈਂਕ ਟਾਪ ਪਾਉਂਦੀ ਹਾਂ ਤਾਂ ਮੈਨੂੰ ਕਿਹਾ ਜਾਂਦਾ ਹੈ ਕਿ ਮੈਂ ਵੇਸਵਾ ਹਾਂ ਤੇ ਮੈਂ ਇਸ ਖੇਡ ਨੂੰ ਬਰਬਾਦ ਕਰ ਰਹੀ ਹਾਂ।

PunjabKesari
ਇੰਸਟਾਗ੍ਰਾਮ 'ਤੇ 2.2 ਮਿਲੀਅਨ ਤੋਂ ਜ਼ਿਆਦਾ ਪ੍ਰਸ਼ੰਸਕਾਂ ਵਾਲੀ ਪੇਜੇ ਸਿਪਰਾਨਾਕ ਨੇ ਕਿਹਾ ਕਿ ਇਕ ਵਾਰ ਮੈਂ ਦਾਨ ਕਰਨਾ ਚਾਹੁੰਦੀ ਸੀ ਪਰ ਮੰਗ ਸਵੀਕਾਰ ਕਰ ਦਿੱਤੀ ਗਈ। ਚੈਰਿਟੀ ਵਲੋਂ ਲਿਖਤੀ ਜਵਾਬ ਆਇਆ ਕਿ ਬੋਰਡ ਮੈਂਬਰਾਂ ਨੂੰ ਅਕਸ (ਚਿੱਤਰ) ਵਧੀਆ ਨਹੀਂ ਲੱਗ ਰਹੀ।

PunjabKesari
ਇਸ 'ਚ ਲਿਖਿਆ ਸੀ- ਅਸੀਂ ਇਸਦਾ ਸਵਾਗਤ ਕਰਨਾ ਚਾਹੁੰਦੇ ਹਾਂ ਪਰ ਜਿਸ ਤਰ੍ਹਾਂ ਬੋਰਡ ਮੈਂਬਰ ਤੁਹਾਨੂੰ ਦੇਖਦੇ ਹਨ ਉਸ ਪ੍ਰਕਾਰ ਨਾਲ ਅਸੀਂ ਤੁਹਾਡੀ ਮਦਦ ਨਹੀਂ ਕਰ ਸਕਦੇ।


 


Gurdeep Singh

Content Editor

Related News