ਗੋਲਫਰ ਜਾਨ ਰੇਹਮ ਨੇ ਕੀਤਾ ਲਿੰਗਰੀ ਮਾਡਲ kelley cahill ਨਾਲ ਵਿਆਹ (ਤਸਵੀਰਾਂ)

Wednesday, Dec 18, 2019 - 01:51 AM (IST)

ਗੋਲਫਰ ਜਾਨ ਰੇਹਮ ਨੇ ਕੀਤਾ ਲਿੰਗਰੀ ਮਾਡਲ kelley cahill ਨਾਲ ਵਿਆਹ (ਤਸਵੀਰਾਂ)

ਨਵੀਂ ਦਿੱਲੀ— ਵਿਸ਼ਵ ਨੰਬਰ ਤਿੰਨ ਗੋਲਫਰ ਜਾਨ ਰੇਹਮ ਨੇ ਆਖਿਰਕਾਰ ਆਪਣੇ ਬਚਪਨ ਦੀ ਦੋਸਤ ਤੇ ਲਿੰਗਰੀ ਮਾਡਲ ਕੈਲੀ ਕਾਹਿਲ ਦੇ ਨਾਲ ਵਿਆਹ ਕਰ ਲਿਆ ਹੈ। ਨੇਵੀ ਸੂਟ 'ਚ ਜਾਨ ਤੇ ਸ਼ਾਨਦਾਰ ਸਫੇਦ ਗਾਊਨ 'ਚ ਕੈਲੀ ਨੇ ਇਕ ਲੰਮਾ ਕਿਸ ਕਰਕੇ ਆਪਣੇ ਵਿਆਹ ਦਾ ਐਲਾਨ ਕੀਤਾ। ਦੋਵੇਂ ਅਰੀਜ਼ੋਨਾ ਸਟੇਟ ਯੂਨੀਵਰਸਿਟੀ 'ਚ ਇਕੱਠੇ ਪੜ੍ਹਨ ਜਾਂਦੇ ਸਨ। ਜਾਨ ਕੁਝ ਦਿਨ ਪਹਿਲਾਂ ਹੀ ਚਰਚਾ 'ਚ ਆਏ ਸਨ ਜਦੋਂ ਉਨ੍ਹਾ ਨੇ ਖੁਦ ਡਿਜ਼ਾਇਨ ਕੀਤੀ ਗਈ ਰਿੰਗ ਕੈਲੀ ਨੂੰ ਦੇ ਦਿੱਤੀ। ਦੱਸਿਆ ਜਾਂਦਾ ਹੈ ਕਿ ਇਸ ਰਿੰਗ ਦੀ ਕੀਮਤ 3.8 ਮਿਲੀਅਨ ਪਾਊਂਡ ਹੈ।

PunjabKesari
ਵਿਆਹ 'ਤੇ ਗੱਲ ਕਰਦੇ ਹੋਏ ਜਾਨ ਨੇ ਕਿਹਾ ਕਿ ਮੈਂ ਹੁਣ ਬਹੁਤ ਕੁਝ ਮਾੜਾ ਕਹਿਣ ਵਾਲਾ ਹਾਂ। 'ਮੈਂ ਹੁਣ ਖੁਦ ਨੂੰ ਕਾਫੀ ਅੱਗੇ ਦੇਖ ਰਿਹਾ ਹਾਂ ਜਿਸ 'ਚ ਮੈਨੂੰ ਕਾਫੀ ਚੈੱਕ ਸਾਈਨ ਕਰਨੇ ਹਨ।' ਨਾਲ ਹੀ ਜਾਨ ਦੀ ਗੱਲ ਨੂੰ ਕਟਦਿਆਂ ਹੋਇਆ ਕੈਲੀ ਨੇ ਕਿਹਾ ਕਿ ਸਾਰੇ ਜੋਕਸ ਇਕ ਪਾਸੇ, ਅਸੀਂ ਕੈਥੋਲਿਕ ਰੀਤੀ ਰਿਵਾਜ਼ਾਂ ਨਾਲ ਵਿਆਹ ਨੂੰ ਚੁਣਿਆ। ਇਸ ਦੇ ਲਈ ਉਹ ਚਰਚ ਚੁਣੀ ਗਈ ਜਿਸ 'ਚ ਮੈਂ ਆਪਣੀ ਦਾਦੀ ਮਾਂ ਦੇ ਨਾਲ ਜਾਇਆ ਕਰਦੀ ਸੀ। ਇਹ ਸਾਡੇ ਲਈ ਖਾਸ ਸੀ ਖਾਸ ਤੌਰ 'ਤੇ ਬਿਲਬਾਓ ਸਿਟੀ ਦੇ ਰਹਿਣ ਵਾਲੇ ਲੋਕਾਂ ਦੇ ਲਈ।

PunjabKesari
ਕੈਲੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਉਨ੍ਹਾਂ ਦਰਵਾਜ਼ਿਆਂ ਨੂੰ ਖੋਲ੍ਹ ਦੀ ਹਾਂ ਤੇ ਉਸ ਨੂੰ ਪਹਿਲੀ ਵਾਰ ਲਾਂਘੇ ਤੋਂ ਹੇਠਾਂ ਜਾਂਦੇ ਹੋਏ ਦੇਖਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇਹੀ ਮੈਂ ਅੱਗੇ ਵੇਖਣਾ ਚਾਹੁੰਦੀ ਸੀ। ਉਸ ਨੂੰ ਲਾਂਘੇ ਵਿਚ ਚੱਲਦੇ ਦੇਖਣਾ ਕਾਫੀ ਚੰਗਾ ਲੱਗਦਾ ਸੀ। ਜ਼ਿਕਰਯੋਗ ਹੈ ਕਿ ਕੈਲੀ ਲੰਮੇ ਸਮੇਂ ਤੋਂ ਜਾਨ ਦੇ ਨਾਲ ਹੈ। ਜਾਨ ਜਦੋਂ ਗੋਲਫ ਖੇਡਣ ਦੇ ਲਈ ਵੱਖ-ਵੱਖ ਦੇਸ਼ਾਂ 'ਚ ਜਾਂਦਾ ਹੈ ਤਾਂ ਨਾਲ ਹੀ ਕੈਲੀ ਨੂੰ ਆਪਣੇ ਬਰਡੀ ਦੇ ਰੂਪ 'ਚ ਲੈ ਜਾਂਦਾ ਹੈ। ਕੈਲੀ ਨੂੰ ਗੋਲਫ ਜਗਤ 'ਚ ਸਭ ਤੋਂ ਸੈਕਸੀ ਬਰਡੀ ਦੇ ਤੌਰ 'ਤੇ ਵੀ ਜਾਣਦੇ ਹਨ।

PunjabKesari
ਫਿਟਨੈੱਸ ਨੂੰ ਲੈ ਕੇ ਹਮੇਸ਼ਾ ਚੌਕਸ ਰਹਿਣ ਵਾਲੀ ਕੈਲੀ ਨੇ ਮਾਡਲਿੰਗ ਦੀ ਦੁਨੀਆ 'ਚ ਵੀ ਖੂਬ ਨਾਂਮ ਕਮਾਇਆ ਹੈ। ਆਪਣੀ ਫਿਗਰ ਦੇ ਦਮ 'ਤੇ ਵੱਡੀਆਂ-ਵੱਡੀਆਂ ਮਾਡਲਾਂ ਨੂੰ ਟੱਕਰ ਦੇਣ ਵਾਲੀ ਕੈਲੀ ਲਿੰਗਰੀ ਮਾਡਲ ਵੀ ਰਹੀ ਹੈ। ਉਸ ਨੇ ਕਈ ਵੱਡੇ ਬ੍ਰਡਾਂਸ ਦੇ ਲਈ ਮਾਡਲਿੰਗ ਕੀਤੀ ਹੈ। ਕੈਲੀ ਦੀਆਂ ਸੋਸ਼ਲ ਮੀਡੀਆ 'ਤੇ ਸੁਮੰਦਰ ਕਿਨਾਰੇ ਦੀਆਂ ਤਸਵੀਰਾਂ ਤੇ ਵੀਡੀਓ ਵੀ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਦੇਖੋਂ ਤਸਵੀਰਾਂ—

PunjabKesariPunjabKesariPunjabKesariPunjabKesari


author

Gurdeep Singh

Content Editor

Related News