ਲਾਹਿੜੀ ਦੋ ਅੰਡਰ 69 ਦੇ ਸਕੋਰ ਦੇ ਨਾਲ ਸੰਯੁਕਤ 15ਵੇਂ ਸਥਾਨ ’ਤੇ

Friday, Aug 20, 2021 - 06:18 PM (IST)

ਲਾਹਿੜੀ ਦੋ ਅੰਡਰ 69 ਦੇ ਸਕੋਰ ਦੇ ਨਾਲ ਸੰਯੁਕਤ 15ਵੇਂ ਸਥਾਨ ’ਤੇ

ਜਰਸੀ ਸਿਟੀ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਦੋ ਅੰਡਰ 69 ਦੇ ਸਕੋਰ ਦੇ ਨਾਲ ਨਾਰਦਨ ਟਰੱਸਟ ਟੂਰਨਾਮੈਂਟ ਦੇ ਪਹਿਲੇ ਦੌਰ ਦੇ ਬਾਅਦ ਸੰਯੁਕਤ 15ਵੇਂ ਸਥਾਨ ’ਤੇ ਰਹੇ। ਇਸ ਨਾਲ ਉਨ੍ਹਾਂ ਦੇ ਫੈਡਕਸ ਪਲੇਆਫ਼ ’ਚ ਅੱਗੇ ਖੇਡਣ ਦੀਆਂ ਉਮੀਦਾਂ ਬਣੀਆਂ ਹੋਈਆਂ ਹਨ। ਉਨ੍ਹਾਂ ਨੇ 121ਵੇਂ ਸਥਾਨ ’ਤੇ ਰਹਿ ਕੇ ਪਹਿਲੇ ਤਿੰਨ ਪਲੇਆਫ਼ ਟੂਰਨਾਮੈਂਟਾਂ ਦੇ ਲਈ ਕੁਆਲੀਫ਼ਾਈ ਕੀਤਾ ਸੀ। ਹੁਣ ਇਸ ਹਫ਼ਤੇ ਉਨ੍ਹਾਂ ਨੂੰ ਚੋਟੀ ਦੇ 70 ’ਚ ਆਉਣਾ ਹੋਵੇਗਾ। ਚਾਰ ਸਾਲ ਪਹਿਲਾਂ ਫੈਡਕਸ ਕੱਪ ਚੈਂਪੀਅਨ ਰਹਿ ਚੁੱਕੇ ਅਮਰੀਕਾ ਦੇ ਜਸਟਿਨ ਥਾਮਸ ਤੇ ਦੁਨੀਆ ਦੇ ਨੰਬਰ ਇਕ ਗੋਲਫ਼ਰ ਸਪੇਨ ਦੇ ਜਾਨ ਰਾਹਮ ਸੰਯੁਕਤ ਚੋਟੀ ’ਤੇ ਹਨ। ਅਮਰੀਕਾ ਦੇ ਹੇਰਾਲਡ ਵਾਰਨਰ ਤੀਜੇ ਸਥਾਨ ’ਤੇ ਹਨ। ਲਾਹਿੜੀ ਦੇ ਨਾਲ ਜਾਪਾਨ ਦੇ ਹਿਦੇਕੀ ਮਤਸੁਯਾਮਾ ਵੀ ਸੰਯੁਕਤ 15ਵੇਂ ਸਥਾਨ ’ਤੇ ਹਨ।


author

Tarsem Singh

Content Editor

Related News