ਤਵੇਸਾ, ਦੀਕਸ਼ਾ ਤੇ ਸ਼ੁਭੰਕਰ ਸਕੈਂਡਿਨੇਵੀਅਨ ਮਿਕਸਡ ਮਾਸਟਰਸ ’ਚ ਖੇਡਣਗੇ

Wednesday, Jun 09, 2021 - 09:25 PM (IST)

ਤਵੇਸਾ, ਦੀਕਸ਼ਾ ਤੇ ਸ਼ੁਭੰਕਰ ਸਕੈਂਡਿਨੇਵੀਅਨ ਮਿਕਸਡ ਮਾਸਟਰਸ ’ਚ ਖੇਡਣਗੇ

ਗੋਟੇਨਬਰਗ— ਤਵੇਸਾ ਮਲਿਕ, ਦੀਕਸ਼ਾ ਡਾਗਰ ਤੇ ਸ਼ੁਭੰਕਰ ਸ਼ਰਮਾ ਸਮੇਤ ਸਿਤਾਰਿਆਂ ਨਾਲ ਸਜੀ ਭਾਰਤੀ ਟੀਮ ਇਸ ਹਫ਼ਤੇ ਸਕੈਂਡੀਨੇਵੀਅਨ ਮਿਕਸਡ ਮਾਸਟਰਸ ਗੋਲਫ਼ ਟੂਰਨਾਮੈਂਟ ’ਚ ਹਿੱਸਾ ਲਵੇਗੀ। 10 ਲੱਖ ਯੂਰੋ ਇਨਾਮੀ ਰਾਸ਼ੀ ਦਾ ਟੂਰਨਾਮੈਂਟ ਵਾਲਡਾ ਗੋਲਫ਼ ਕਲੱਬ ’ਤੇ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ’ਚ 156 ਖਿਡਾਰੀ ਹਿੱਸਾ ਲੈਣਗੇ ਜਿਸ ’ਚ ਯੂਰਪੀ ਟੂਰ ਦੇ 78 ਤੇ ਲੇਡੀਜ਼ ਯੂਰਪੀ ਟੂਰ ਦੇ 78 ਖਿਡਾਰੀ ਸ਼ਾਮਲ ਹਨ। ਪਹਿਲੇ ਦੋ ਦੌਰ ’ਚ ਦੋ ਪੁਰਸ਼ ਤੇ ਇਕ ਮਹਿਲਾ ਜਾਂ ਦੋ ਮਹਿਲਾ ਤੇ ਇਕ ਪੁਰਸ਼ ਨਾਲ ਖੇਡਣਗੇ। ਦੂਜੇ ਦੌਰ ਦੇ ਬਾਅਦ ਚੋਟੀ ਦੇ 65 ਖਿਡਾਰੀ ਅਗਲੇ ਦੌਰ ’ਚ ਪ੍ਰਵੇਸ਼ ਕਰਨਗੇ। ਤੀਜੇ ਤੇ ਚੌਥੇ ਦੌਰ ’ਚ ਵੀ ਮਿਕਸਡ ਗਰੁੱਪ ਬਣਨਗੇ। 


author

Tarsem Singh

Content Editor

Related News