ਗੋਲਫ : ਜਸਟਿਨ ਥਾਮਸ ਤੇ ਇੰਗਲਿਸ਼ ਨੂੰ ਪਹਿਲੇ ਦੌਰ ’ਚ ਬੜ੍ਹਤ

01/08/2021 9:57:39 PM

 ਕਪਾਲੁਆ (ਅਮਰੀਕਾ) : ਮੌਜੂਦਾ ਚੈਂਪੀਅਨ ਜਸਟਿਨ ਥਾਮਸ ਨੇ ਨਵੇਂ ਸਾਲ ਦੀ ਸ਼ੁਰੂਆਤ ’ਤੇ ਅੱਠ ਅੰਡਰ 65 ਦਾ ਕਾਰਡ ਖੇਡਿਆ ਤੇ ਸੇਂਟ੍ਰੀ ਚੈਂਪੀਅਨਸ ਗੋਲਫ ਟੂਰਨਾਮੈਂਟ ’ਚ ਹੈਰਿਸ ਇੰਗਲਿਸ਼ ਦੇ ਨਾਲ ਸ਼ੁਰੂਆਤੀ ਬੜ੍ਹਤ ਬਣਾਈ। ਇਸ ਟੂਰਨਾਮੈਂਟ ’ਚ 42 ਖਿਡਾਰੀ ਹਿੱਸਾ ਲੈ ਰਹੇ ਹਨ। ਜਿਨ੍ਹਾਂ ’ਚ ਅੱਧੇ ਖਿਡਾਰੀਆਂ ਨੇ ਪਹਿਲੇ ਦੌਰ ’ਚ ਚਾਰ ਅੰਡਰ ਜਾਂ ਇਸ ਤੋਂ ਘੱਟ ਦਾ ਸਕੋਰ ਬਣਾਇਆ। ਇਨ੍ਹਾਂ ’ਚ ਛੇ ਖਿਡਾਰੀਆਂ ਨੇ ਛੇ ਅੰਡਰ ਦਾ ਕਾਰਡ ਖੇਡਿਆ ਤੇ ਉਹ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਹਨ।
ਟੂਰਨਾਮੈਂਟ ’ਚ ਕੇਵਲ ਪੀ. ਜੀ. ਏ. ਟੂਰ ਜੇਤੂ ਹਿੱਸਾ ਲੈਂਦੇ ਰਹੇ ਹਨ ਪਰ ਕੋਵਿਡ-19 ਮਹਾਮਾਰੀ ਕਾਰਨ ਤਿੰਨ ਮਹੀਨੇ ਤੱਕ ਗੋਲਫ ਮੁਕਾਬਲੇ ਨਹੀਂ ਹੋ ਸਕੇ ਸਨ ਇਸ ਲਈ ਇਸ ਵਾਰ ਪੀ. ਜੀ. ਏ. ਚੈਂਪੀਅਨਸ਼ਿਪ ’ਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਇਸ ਟੂਰਨਾਮੈਂਟ ’ਚ ਖੇਡਣ ਦੀ ਆਗਿਆ ਦਿੱਤੀ ਗਈ। ਇਨ੍ਹਾਂ ’ਚ ਇੰਗਲਿਸ਼ ਵੀ ਸ਼ਾਮਲ ਹਨ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News