33ਵੇਂ ਊਸ਼ਾ ਜੂਨੀਅਰ ਟ੍ਰੇਨਿੰਗ ਪ੍ਰੋਗਰਾਮ ਦੇ ਪਹਿਲੇ ਕੈਂਪ ਦੇ ਜੇਤੂ ਐਲਾਨੇ ਗਏ

Friday, May 24, 2019 - 12:38 PM (IST)

33ਵੇਂ ਊਸ਼ਾ ਜੂਨੀਅਰ ਟ੍ਰੇਨਿੰਗ ਪ੍ਰੋਗਰਾਮ ਦੇ ਪਹਿਲੇ ਕੈਂਪ ਦੇ ਜੇਤੂ ਐਲਾਨੇ ਗਏ

ਨਵੀਂ ਦਿੱਲੀ— ਦਿੱਲੀ ਗੋਲਫ ਕਲੱਬ 'ਚ ਗੋਲਫ 2019 ਦੇ ਲਈ ਊਸ਼ਾ ਜੂਨੀਅਰ ਟ੍ਰੇਨਿੰਗ ਪ੍ਰੋਗਰਾਮ ਦਾ ਪਹਿਲਾ ਕੈਂਪ ਖਤਮ ਹੋ ਗਿਆ ਜਿਸ ਦੇ ਬਾਅਦ ਜੇਤੂਆਂ ਨੂੰ ਪੁਰਸਕਾਰ ਦਿੱਤਾ ਗਿਆਥ। ਇਸ ਟ੍ਰੇਨਿੰਗ ਕੈਂਪ 'ਚ ਅਨਸ, ਰੀਆ ਚੌਧਰੀ, ਅਰਿਤਾ ਮਲਹੋਤਰਾ, ਯਸ਼ਵੀਰਾਜ ਮਹਾਜਨ, ਹਰਿਦਾਨ ਹਵਾਲ, ਸਵਾਸਤਿਕ ਗੋਇਲ ਅਤੇ ਅਭੀਊਲ ਗੰਡੋਤ੍ਰਾ ਨੇ ਕਈ ਵਰਗਾਂ ਜਿਵੇਂ ਪਟਿੰਗ, ਪਿਚਿੰਗ, ਬੰਕਰ, ਲਾਂਗ ਡ੍ਰਾਈਵ ਅਤੇ ਪਲੇਇੰਗ ਕੰਪੀਟੀਸ਼ਨ 'ਚ ਕਈ ਪੁਰਸਕਾਰ ਜਿੱਤੇ। ਇਸ ਪਹਿਲੇ ਟ੍ਰੇਨਿੰਗ ਕੈਂਪ 'ਚ ਗੋਲਫ ਦੇ ਮਸ਼ਹੂਰ ਕੋਚ ਅਜੇ ਗੁਪਤਾ ਦੇ ਮਾਰਗਦਰਸ਼ਨ 'ਚ 50 ਹੁਨਰਮੰਦ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ।

ਭਾਰਤ ਦੇ ਮੋਹਰੀ ਹਾਊਸਹੋਲਡ ਕੰਜ਼ਿਊਮਰ ਡਿਊਬਰੇਬਲਸ ਬ੍ਰਾਂਡ 'ਚੋਂ ਇਕ ਊਸ਼ਾ ਇੰਟਰਨੈਸ਼ਨਲ ਦਿੱਲੀ ਗੋਲਫ ਕਲੱਬ ਦੇ ਜੂਨੀਅਰ ਟ੍ਰੇਨਿੰਗ ਪ੍ਰੋਗਰਾਮ (ਜੇ.ਟੀ.ਪੀ.) ਤੋਂ 2006 ਤੋਂ ਜੁੜਿਆ ਹੈ। ਇਸ ਦਾ ਪ੍ਰਮੁੱਖ ਉਦੇਸ਼ 8 ਤੋਂ 17 ਸਾਲ ਦੇ ਯੁਵਾ ਲੜਕੇ-ਲੜਕੀਆਂ ਦੀ ਗੋਲਫ 'ਚ ਜਾਣ-ਪਛਾਣ ਕਰਾਉਣਾ ਅਤੇ ਗੋਲਫ ਦੇ ਖੇਡ 'ਚ ਦਿਲਚਸਪੀ ਰਖਣ ਵਾਲੇ ਹੁਨਰਮੰਦ ਖਿਡਾਰੀਆਂ ਦੀ ਭਾਲ ਕਰਨਾ ਹੈ।

33ਵੇਂ ਊਸ਼ਾ ਜੂਨੀਅਰ ਟ੍ਰੇਨਿੰਗ ਪ੍ਰੋਗਰਾਮ ਨੂੰ 10 ਦਿਨ ਦੇ ਚਾਰ ਕੈਂਪਸ 'ਚ ਵੰਡਿਆ ਗਿਆ ਹੈ। 33ਵੇਂ ਊਸ਼ਾ ਜੂਨੀਅਰ ਟ੍ਰੇਨਿੰਗ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਏ ਸ਼੍ਰੇਣੀ ਦੇ ਮਸ਼ਹੂਰ ਕੋਚ ਅਜੇ ਗੁਪਤਾ, ਵਿਕਰਮ ਸੇਠੀ, ਨੌਨਿਤਾ ਲਾਲ ਕੁਰੈਸ਼ੀ ਅਤੇ ਜਸਜੀਤ ਸਿੰਘ ਦੇ ਮਾਰਗਦਰਸ਼ਨ 'ਚ ਖੇਡ ਦੇ ਵੱਖ-ਵੱਖ ਪਹਿਲੂਆਂ ਦੀ ਸਿਖਲਾਈ ਦਿੱਤੀ ਜਾਵੇਗੀ।


author

Tarsem Singh

Content Editor

Related News