ਗੋਲਫ : ਸ਼੍ਰੇਆ ਨੇ 3 ਸ਼ਾਟ ਦੀ ਬੜ੍ਹਤ ਬਣਾਈ
Thursday, Aug 15, 2019 - 03:03 AM (IST)

ਹੈਦਰਾਬਾਦ- ਐਮੇਚਿਓਰ ਗੈਲਫਰ ਸ਼੍ਰੇਆ ਪਾਲ ਨੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ 12ਵੇਂ ਪੜਾਅ ਦੇ ਪਹਿਲੇ ਦੌਰ 'ਚ 5 ਅੰਡਰ 67 ਦੇ ਸ਼ਾਨਦਾਰ ਕਾਰਡ ਨਾਲ 3 ਸ਼ਾਟ ਦੀ ਬੜ੍ਹਤ ਹਾਸਲ ਕੀਤੀ। ਸ਼੍ਰੇਆ ਨੇ ਅੰਤਿਮ 5 ਹੌਲ 'ਚ 3 ਵਿਚ ਬਰਡੀ ਨਾਲ ਕੁਲ 6 ਬਰਡੀ ਬਣਾਈਆਂ। ਉਹ ਪਿਛਲੇ ਹਫਤੇ 11ਵੇਂ ਪੜਾਅ ਵਿਚ 5ਵੇਂ ਸਥਾਨ 'ਤੇ ਰਹੀ ਸੀ। ਅਨਨਿਆ ਦਾਤਰ ਦੋ ਅੰਡਰ 70 ਦੇ ਕਾਰਡ ਨਾਲ ਦੂਜੇ ਜਦਕਿ ਗੌਰੀ ਕਰਹਾਡੇ 71 ਦੇ ਕਾਰਡ ਨਾਲ ਤੀਜੇ ਸਥਾਨ 'ਤੇ ਚੱਲ ਰਹੀ ਹੈ। ਗੌਰਿਕਾ ਤੇ ਸਨੇਹਾ ਸਿੰਘ ਈਵਨ ਪਾਰ 72 ਦੇ ਕਾਰਡ ਨਾਲ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹੈ।