ਗੋਲਫ : ਦੀਕਸ਼ਾ ਕਟ ਤੋਂ ਖੁੰਝੀ 13 ਬੀਚ ਗੋਲਫ
Friday, Feb 07, 2020 - 09:46 PM (IST)

ਲਿੰਕਸ (ਆਸਟਰੇਲੀਆ)— ਭਾਰਤੀ ਗੋਲਫਰ ਦੀਕਸ਼ਾ ਡਾਗਰ ਨੇ ਸ਼ੁੱਕਰਵਾਰ ਨੂੰ 2020 ਆਈ. ਐੱਸ. ਪੀ. ਐੱਸ. ਹਾਂਡਾ ਵਿਕ ਓਪਨ ਗੋਲਫ ਟੂਰਨਾਮੈਂਟ 'ਚ ਦੂਜੇ ਦਿਨ ਦੋ ਓਵਰ 75 ਦਾ ਕਾਰਡ ਖੇਡਿਆ, ਜਿਸ ਨਾਲ ਉਹ ਕਟ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਈ। ਦੀਕਸ਼ਾ ਨੇ ਦੋ ਬਰਡੀ ਚੇ ਚਾਰ ਬੋਗੀ ਨਾਲ ਦੋ ਓਵਰ 75 ਦਾ ਕਾਰਡ ਖੇਡਿਆ, ਜਿਸ ਨਾਲ ਉਸਦਾ ਕੁਲ ਸਕੋਰ ਇਕ ਓਵਰ 146 ਰਿਹਾ। ਕਟ ਤਿੰਨ ਅੰਡਰ ਦਾ ਰਿਹਾ ਤੇ ਉਹ ਕਟ 'ਚ ਜਗ੍ਹਾ ਨਹੀਂ ਬਣਾ ਸਕੀ।