ਗੋਲਫ : ਕਰਣਦੀਪ ਤੇ ਮਿਥੁਨ ਪਰੇਰਾ ਨੇ ਬਣਾਈ ਸਾਂਝੇ ਤੌਰ ''ਤੇ ਬੜ੍ਹਤ

Friday, Oct 18, 2019 - 09:44 PM (IST)

ਗੋਲਫ : ਕਰਣਦੀਪ ਤੇ ਮਿਥੁਨ ਪਰੇਰਾ ਨੇ ਬਣਾਈ ਸਾਂਝੇ ਤੌਰ ''ਤੇ ਬੜ੍ਹਤ

ਚੰਡੀਗੜ੍ਹ— ਸਾਬਕਾ ਉਪ ਜੇਤੂ ਚੰਡੀਗੜ੍ਹ ਦੇ ਕਰਣਦੀਪ ਕੋਚਰ ਤੇ ਸ਼੍ਰੀਲੰਕਾ ਦੇ ਮਿਥੁਨ ਪਰੇਰਾ ਨੇ ਸ਼ੁੱਕਰਵਾਰ ਨੂੰ ਦੂਜੇ ਰਾਊਂਡ ਤੋਂ ਬਾਅਦ ਡੇਢ ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਵਾਲੇ ਜੀਵ ਮਿਲਖਾ ਸਿੰਘ ਆਮੰਤਰਣ ਟੂਰਨਾਮੈਂਟ 'ਚ ਸਾਂਝੇ ਤੌਰ 'ਤੇ ਬੜ੍ਹਤ ਬਣਾ ਲਈ ਜਦਕਿ ਟੂਰਨਾਮੈਂਟ ਦੇ ਮੇਜ਼ਬਾਨ ਤੇ ਲੀਜੇਂਡ ਗੋਲਫਰ ਜੀਵ ਮਿਲਖਾ ਸਿੰਘ ਕੱਟ ਨਹੀਂ ਪਾਰ ਕਰ ਸਕੇ। ਪਰੇਰਾ ਨੇ ਦੂਜੇ ਰਾਊਂਡ 'ਚ 65 ਤੇ ਕੋਚਰ ਨੇ 67 ਦਾ ਕਾਰਡ ਖੇਡਿਆ ਤੇ ਦੋ ਰਾਊਂਡ ਤੋਂ ਬਾਅਦ ਉਸਦਾ ਸਕੋਰ 12 ਅੰਡਰ 132 ਹੈ। ਪੀ. ਜੀ. ਟੀ. ਆਈ. ਆਡਰਰ ਆਫ ਮੈਰਿਟ 'ਚ ਚੋਟੀ 'ਤੇ ਚੱਲ ਰਹੇ ਦਿੱਲੀ ਦੇ ਰਾਸ਼ਿਦ ਖਾਨ ਨੇ ਅੱਠ ਅੰਡਰ 64 ਦਾ ਕਾਰਡ ਖੇਡ ਕੇ ਕੋਰਸ ਰਿਕਾਰਡਸ ਦੀ ਬਰਾਬਰੀ ਕੀਤੀ ਤੇ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਪਹੁੰਚ ਗਏ।
ਰਾਸ਼ਿਦ ਦਾ ਸਕੋਰ ਨੌ ਅੰਡਰ 135 ਪਹੁੰਚ ਗਿਆ ਹੈ। ਰਾਸ਼ਿਦ ਦੇ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੰਡੀਗੜ੍ਹ ਦੇ ਪ੍ਰੋ ਅਜਿਤੇਸ਼ ਸੰਧੂ (69), ਮਹੂ ਦੇ ਓਮ ਪ੍ਰਕਾਸ਼ ਚੌਹਾਨ (69), ਸ਼੍ਰੀਲੰਕਾ ਦੇ ਐੱਨ ਥੰਗਰਾਜਾ (68) ਤੇ ਦਿੱਲੀ ਦੇ ਹਿੱਮਤ ਸਿੰਘ ਰਾਏ (69) ਹਨ। ਦੋ ਰਾਊਂਡ ਤੋਂ ਬਾਅਦ ਕੱਟ ਪਾਰ 144 'ਤੇ ਲਗਾਇਆ ਗਿਆ ਤੇ 50 ਪ੍ਰ੍ਰੋਫੈਸ਼ਨਲ ਕੱਟ ਪਾਰ ਕਰਨ 'ਚ ਕਾਮਯਾਬ ਰਹੇ। ਟੂਰਨਾਮੈਂਟ ਦੇ ਮੇਜ਼ਬਾਨ ਤੇ ਲੀਜੇਂਡ ਗੋਲਫਰ ਜੀਵ ਮਿਲਖਾ ਸਿੰਘ ਦੂਜੇ ਦੌਰ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਕੱਟ ਪਾਰ ਨਹੀਂ ਕਰ ਸਕੇ। ਜੀਵ ਨੇ ਦੂਜੇ ਰਾਊਂਡ 'ਚ 77 ਦਾ ਕਾਰਡ ਖੇਡਿਆ ਤੇ ਉਸਦਾ ਸਕੋਰ ਪੰਜ ਓਵਰ 149 ਰਿਹਾ।


author

Gurdeep Singh

Content Editor

Related News