ਗੋਲਫ : ਗੰਗਜੀ ਦੀ ਜਾਪਾਨ ’ਚ ਨਿਰਾਸ਼ਾਜਨਕ ਸ਼ੁਰੂਆਤ

Friday, Apr 16, 2021 - 02:37 AM (IST)

ਗੋਲਫ : ਗੰਗਜੀ ਦੀ ਜਾਪਾਨ ’ਚ ਨਿਰਾਸ਼ਾਜਨਕ ਸ਼ੁਰੂਆਤ

ਨਾਗੋਯਾ (ਜਾਪਾਨ)– ਭਾਰਤੀ ਗੋਲਫਰ ਰਾਹਿਲ ਗੰਗਜੀ ਨੇ ਵੀਰਵਾਰ ਨੂੰ ਜਾਪਾਨ ਗੋਲਫ ਟੂਰ ਦੇ ਸੈਸ਼ਨ ਦੇ ਸ਼ੁਰੂਆਤੀ ਟੋਕਨ ਹੋਮਮੇਟ ਕੱਪ ਦੇ ਪਹਿਲੇ ਦੌਰ ’ਚ ਪੰਜ ਓਵਰ 77 ਦਾ ਕਾਰਡ ਖੇਡ ਕੇ ਨਿਰਾਸ਼ਾਜਨਕ ਸ਼ੁਰੂਆਤ ਕੀਤੀ। ਇਹ ਟੂਰਨਾਮੈਂਟ ਕੋਵਿਡ-19 ਦੇ ਸਖਤ ਪ੍ਰੋਟੋਕਾਲ ਦੇ ਕਾਰਨ ਦਰਸ਼ਕਾਂ ਦੇ ਬਿਨਾਂ ਖੇਡਿਆ ਜਾ ਰਿਹਾ ਹੈ। ਪਿਛਲੇ ਮਹੀਨੇ ਤਕ ਭਾਰਤ ਵਿਚ ਘਰੇਲੂ ਟੂਰ ਵਿਚ ਖੇਡ ਰਿਹਾ ਗੰਗਜੀ ਦੋ ਹਫਤੇ ਇਕਾਂਤਵਾਸ ਵਿਚ ਰਹਿਣ ਤੋਂ ਬਾਅਦ ਟੂਰ ਨਾਲ ਜੁੜਿਆ ਹੈ।

ਇਹ ਖ਼ਬਰ ਪੜ੍ਹੋ- ਰੀਅਲ ਮੈਡ੍ਰਿਡ ਚੈਂਪੀਅਨਸ ਲੀਗ ਦੇ ਸੈਮੀਫਾਈਨਲ ’ਚ


ਰਯੋਸੂਕੇ ਕਿਨੋਸ਼ਿਤਾ ਛੇ ਅੰਡਰ 65 ਦੇ ਬੋਗੀ ਫ੍ਰੀ ਕਾਰਡ ਨਾਲ ਸਿੰਗਲ ਬੜ੍ਹਤ ’ਤੇ ਬਰਕਰਾਰ ਹੈ। ਉਸ ਨੇ ਮਿਕਿਆ ਅਕੁਤਸੂ, ਤੋਮੋਹਿਰੋ ਇਸ਼ਿਜਾਕਾ ਤੇ ਸ਼ਿੰਤਾਰੋ ਕੋਬਾਯਿਸ਼ੀ ’ਤੇ ਇਕ ਸ਼ਾਟ ਦੀ ਬੜ੍ਹਤ ਬਣਾਈ, ਜਿਨ੍ਹਾਂ ਨੇ 66 ਦਾ ਕਾਰਡ ਖੇਡਿਆ। ਗੰਗਜੀ ਸ਼ੁਰੂ ਵਿਚ ਹੀ ਮੁਸ਼ਕਿਲ ਵਿਚ ਫਸ ਗਿਆ। ਉਸ ਨੇ 11ਵੇਂ ਹੋਲ ਵਿਚ ਬੋਗੀ ਤੋਂ ਬਾਅਦ 12ਵੇਂ ਹੋਲ ਵਿਚ ਟ੍ਰਿਪਲ ਬੋਗੀ ਕਰ ਦਿੱਤੀ। ਉਹ ਤਿੰਨ ਹੋਲ ਤਕ ਚਾਰ ਓਵਰ ’ਤੇ ਸੀ। ਇਸ ਤੋਂ ਬਾਅਦ ਉਸ ਨੇ 15ਵੇਂ ਹੋਲ ਵਿਚ ਬਰਡੀ ਕੀਤੀ ਤੇ 18ਵੇਂ ਵਿਚ ਬੋਗੀ ਕਰ ਦਿੱਤੀ। ਤੀਜੇ ਹੋਲ ਵਿਚ ਉਹ ਬਰਡੀ ਕਰਨ ਵਿਚ ਸਫਲ ਰਿਹਾ ਪਰ ਸੱਤਵੇਂ ਹੋਲ ਵਿਚ ਫਿਰ ਇਕ ਸ਼ਾਟ ਡ੍ਰਾਪ ਕਰ ਬੈਠਾ।

ਇਹ ਖ਼ਬਰ ਪੜ੍ਹੋ- ਸਟੋਕਸ ਨੂੰ ਲਗਾਤਾਰ ਦੂਜੀ ਵਾਰ ਵਿਜ਼ਡਨ ਕ੍ਰਿਕਟਰ ਆਫ ਦਿ ਈਯਰ ਪੁਰਸਕਾਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News