ਗੋਲਫ : ਭੁੱਲਰ ਦੀ ਕਤਰ ਮਾਸਟਰ ’ਚ ਸ਼ਾਨਦਾਰ ਸ਼ੁਰੂਆਤ
Friday, Mar 12, 2021 - 11:25 PM (IST)
ਦੋਹਾ– ਭਾਰਤੀ ਗੋਲਫਰ ਗਗਨਜੀਤ ਭੁੱਲਰ ਨੇ ਕਤਰ ਮਾਸਟਰਸ ਦੇ ਪਹਿਲੇ ਦੌਰ ਵਿਚ ਚਾਰ ਅੰਡਰ 67 ਦਾ ਸਕੋਰ ਬਣਾਇਆ ਜਿਹੜੀ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਵਿਚ ਯੂਰਪੀਅਨ ਟੂਰ ਵਿਚ ਉਸਦੀ ਸਭ ਤੋਂ ਚੰਗੀ ਸ਼ੁਰੂਆਤ ਹੈ। ਫਿਜੀ ਓਪਨ 2018 ਦੇ ਜੇਤੂ ਭੁੱਲਰ ਪਹਿਲੇ ਦੌਰ ਤੋਂ ਬਾਅਦ ਸਾਂਝੇ ਤੌਰ ’ਤੇ 10ਵੇਂ ਸਥਾਨ ’ਤੇ ਹੈ। ਪਹਿਲਾ ਦੌਰ ਹਾਲਾਂਕਿ ਵੀਰਵਾਰ ਨੂੰ ਪੂਰਾ ਨਹੀਂ ਹੋ ਸਕਿਆ ਸੀ। ਭਾਰਤ ਦੇ ਹੋਰਨਾਂ ਗੋਲਫਰਾਂ ਵਿਚ ਐੱਸ. ਐੱਸ. ਪੀ. ਚੌਰੱਸੀਆ (71) ਸਾਂਝੇ ਤੌਰ ’ਤੇ 57ਵੇਂ ਤੇ ਸ਼ੁਭਾਂਕਰ ਸ਼ਰਮਾ (71) ਸਾਂਝੇ ਤੌਰ ’ਤੇ 68ਵੇਂ ਸਥਾਨ ’ਤੇ ਹੈ।
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
ਸਕਾਟਲੈਂਡ ਦੇ ਡੇਵਿਡ ਲਾ ਨੇ ਸੱਤ ਅੰਡਰ 64 ਦਾ ਸਕੋਰ ਬਣਾਇਆ ਤੇ ਬੜ੍ਹਤ ਹਾਸਲ ਕੀਤੀ। ਭੁੱਲਰ ਨੇ 10ਵੇਂ ਹੋਲ ਤੋਂ ਸ਼ੁਰੂਆਤ ਕੀਤੀ ਪਰ ਪਹਿਲੇ 9 ਹੋਲ ਵਿਚ ਇਕ ਬਰਡੀ ਬਣਾਈ ਤੇ ਇਸ ਵਿਚਾਲੇ ਦੋ ਬੋਗੀਆਂ ਕੀਤੀਆਂ। ਉਸ ਨੇ ਆਖਰੀ 9 ਹੋਲ ਵਿਚ ਹਾਲਾਂਕਿ ਪੰਜ ਬਰਡੀਆਂ ਲਾ ਕੇ ਸ਼ਾਨਦਾਰ ਵਾਪਸੀ ਕੀਤੀ। ਪਿਛਲੀ ਵਾਰ ਭੁੱਲਰ ਨੇ ਪਹਿਲੇ ਦੌਰ ਵਿਚ 67 ਦਾ ਕਾਰਡ ਅਕਤੂਬਰ 2019 ਵਿਚ ਐਸਪਾਨਾ ਵਿਚ ਖੇਡਿਆ ਸੀ ਪਰ ਦੂਜੇ ਦੌਰ ਵਿਚ 78 ਦਾ ਸਕੋਰ ਬਣਾਉਣ ਨਾਲ ਤਦ ਉਹ ਕੱਟ ਤੋਂ ਖੁੰਝ ਗਿਆ ਸੀ।
ਇਹ ਖ਼ਬਰ ਪੜ੍ਹੋ- ਭਾਰਤ ਫੀਫਾ ਵਿਸ਼ਵ ਕੱਪ ਕੁਆਲੀਫਾਇਰਸ ਦੇ ਬਾਕੀ ਮੈਚ ਖੇਡੇਗਾ ਕਤਰ ’ਚ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।