ਗੋਲਫ : ਭੁੱਲਰ ਨੇ ਖੇਡਿਆ 73 ਦਾ ਕਾਰਡ

Friday, Jan 24, 2020 - 01:58 AM (IST)

ਗੋਲਫ : ਭੁੱਲਰ ਨੇ ਖੇਡਿਆ 73 ਦਾ ਕਾਰਡ

ਦੁਬਈ— ਭਾਰਤੀ ਗੋਲਫਰ ਗਗਨਜੀਤ ਭੁੱਲਰ ਨੇ ਵੀਰਵਾਰ ਨੂੰ ਇੱਥੇ ਮੁਸ਼ਕਿਲ ਹਾਲਾਤਾਂ 'ਚ 2020 ਓਮੇਗਾ ਦੁਬਈ ਡੇਜਰਟ ਕਲਾਸਿਕ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਇਕ ਓਵਰ 73 ਦਾ ਕਾਰਡ ਖੇਡਿਆ, ਜਦਕਿ ਹਮਵਤਨ ਸ਼ੁਭੰਕਰ ਸ਼ਰਮਾ ਨੇ ਪੰਜ ਓਵਰ ਦਾ ਕਾਰਡ ਖੇਡਿਆ। ਭੁੱਲਰ ਸਾਂਝੇ ਤੌਰ 'ਤੇ 45ਵੇਂ ਜਦਕਿ ਸ਼ੁਭੰਕਰ 101ਵੇਂ ਸਥਾਨ 'ਤੇ ਬਣੇ ਹੋਏ ਹਨ। ਸ਼ੁਭੰਕਰ ਨੇ ਬੈਕ ਨਾਈਕ 'ਤੇ ਪ੍ਰਦਰਸ਼ਨ ਕੀਤਾ ਜਿਸ ਨਾਲ ਉਸ 'ਤੇ ਕੱਟ ਨਾਲ ਖੁੰਝਣ ਦਾ ਖਤਰਾ ਮੰਡਰਾ ਰਿਹਾ ਹੈ। ਕਟ ਦੇ ਦੋ ਓਵਰ ਤਕ ਪਹੁੰਚਣ ਦੀ ਸੰਭਾਵਨਾ ਹੈ ਤੇ ਹੁਣ ਤਕ ਕੇਵਲ 29 ਖਿਡਾਰੀ ਹੀ ਅੰਡਰ ਪਾਰ ਰਹੇ ਹਨ।


author

Gurdeep Singh

Content Editor

Related News