ਗੋਲਫ : ਅਦਿਤੀ ਦੀ ਕੈਨੇਡਾ ''ਚ ਵਧੀਆ ਸ਼ੁਰੂਆਤ
Saturday, Aug 24, 2019 - 02:20 AM (IST)

ਨਵੀਂ ਦਿੱਲੀ— ਭਾਰਤ ਦੀ ਅਦਿਤੀ ਅਸ਼ੋਕ ਨੇ ਸੀ. ਪੀ. ਓਪਨ ਮਹਿਲਾ ਗੋਲਫ ਦੇ ਪਹਿਲੇ ਦੌਰ 'ਚ ਤਿੰਨ ਬਰਡੀ ਦੀ ਮਦਦ ਨਾਲ ਦੋ ਅੰਡਰ 70 ਦਾ ਕਾਰਡ ਖੇਡਿਆ ਜਿਸ ਨਾਲ ਉਹ ਸਾਂਝੇ ਤੌਰ 'ਤੇ 30ਵੇਂ ਸਥਾਨ 'ਤੇ ਹੈ। ਆਖਰੀ ਨੌਂ ਹੋਲ 'ਚ ਹਾਲਾਂਕਿ ਉਨ੍ਹਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ 10, 11ਵੇਂ ਤੇ 18ਵੇਂ ਹੋਲ 'ਚ ਬਰਡੀ ਬਣਾਈ। ਸੈਸ਼ਨ 'ਚ ਪਹਿਲੀ ਵਾਰ ਚੋਟੀ ਦਸ 'ਚ ਆਉਣ ਦੀ ਡਰਿਲ 'ਚ ਜੁਟੀ ਅਦਿਤੀ ਐੱਲ. ਪੀ. ਜੀ. ਏ. ਟੂਰ ਦੀ ਸੀ. ਐੱਮ. ਏ. ਈ. ਗਲੋਬਲ ਰੈਂਕਿੰਗ 'ਚ ਹੁਣ 88ਵੇਂ ਸਥਾਨ 'ਤੇ ਹੈ।