ਕਪਿਲ ਦੇਵ ਨੇ ਕੀਤਾ ਆਈ.ਪੀ.ਐੱਲ. ਦੀ ਤਰਜ ''ਤੇ ਗੋਲਫ ਦਾ ਸਮਰਥਨ

Sunday, Aug 05, 2018 - 08:44 AM (IST)

ਕਪਿਲ ਦੇਵ ਨੇ ਕੀਤਾ ਆਈ.ਪੀ.ਐੱਲ. ਦੀ ਤਰਜ ''ਤੇ ਗੋਲਫ ਦਾ ਸਮਰਥਨ

ਬੈਂਗਲੁਰੂ— ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਨੇ ਸ਼ਨੀਵਾਰ ਨੂੰ ਕਿਹਾ ਕਿ ਕ੍ਰਿਕਟ 'ਚ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਤਰਜ 'ਤੇ ਗੋਲਫ ਪ੍ਰੀਮੀਅਰ ਲੀਗ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ।

ਲੁਈ ਫਿਲੀਪ ਸੈਲੇਬ੍ਰਿਟੀ ਪ੍ਰੋ-ਐੱਮ 2018 ਦੇ ਦੌਰਾਨ ਕਪਿਲ ਨੇ ਕਿਹਾ, ''ਜਿਸ ਤਰ੍ਹਾਂ ਆਈ.ਪੀ.ਐੱਲ. ਖੇਡਿਆ ਜਾਂਦਾ ਹੈ ਉਸੇ ਤਰਜ 'ਤੇ ਇਕ ਦਿਨ ਗੋਲਫ ਲੀਗ ਦੀ ਵੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ। ਮੈਨੂੰ ਲਗਦਾ ਹੈ ਕਿ ਇਸ ਲਈ ਕਾਫੀ ਸੰਘਰਸ਼ ਕਰਨਾ ਹੋਵੇਗਾ।'' ਕਪਿਲ, ਸ਼ਾਨ ਪੋਲੋਕ, ਮਾਹੇਲਾ ਜੈਵਰਧਨੇ ਤੋਂ ਇਲਾਵਾ ਕਈ ਹੋਰ ਸਾਬਕਾ ਕ੍ਰਿਕਟਰਾਂ ਨੇ ਇਸ ਗੋਲਫ ਟੂਰਨਾਮੈਂਟ 'ਚ ਹਿੱਸਾ ਲਿਆ। ਇਸ ਟੂਰਨਾਮੈਂਟ ਨੂੰ ਦਿੱਲੀ ਦੇ ਦੋ ਵਾਰ ਦੇ ਏਸ਼ੀਆ ਟੂਰ ਦੇ ਜੇਤੂ ਰਾਸ਼ਿਦ ਦੀ ਟੀਮ ਨੇ ਜਿੱਤਿਆ। ਉਨ੍ਹਾਂ ਦੀ ਟੀਮ 'ਚ ਸਾਬਕਾ ਕ੍ਰਿਕਟਰ ਅਜਿਤ ਅਗਰਕਰ ਅਤੇ ਮੁਰਲੀ ਕਾਰਤਿਕ ਤੋਂ ਇਲਾਵਾ ਐਮੇਚਿਓਰ ਖਿਡਾਰੀ ਫੈਜ਼ ਰਿਜ਼ਵਾਨ ਵੀ ਸ਼ਾਮਲ ਸਨ।


Related News