ਗੋਲਡਨ ਬੇਬੀ ਲੀਗ ''ਚ ਹਿੱਸਾ ਲੈਣ ਲਈ ਮੈਚ ਦੇ ਦਿਨ ਬੱਚਿਆਂ ਨੇ ਕੀਤੀ 70 ਕਿਲੋਮੀਟਰ ਦੀ ਯਾਤਰਾ

11/08/2020 4:23:15 PM

ਨਵੀਂ ਦਿੱਲੀ (ਭਾਸ਼ਾ) : ਗੋਲਡਨ ਬੇਬੀ ਲੀਗ ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਸੀਜ਼ਨ ਵਿਚ 350 ਤੋਂ ਜ਼ਿਆਦਾ ਬੱਚਿਆਂ ਨੇ ਹਿੱਸਾ ਲਿਆ ਅਤੇ ਇਸ ਦੌਰਾਨ ਕਈ ਅੜਚਨਾਂ ਨੂੰ ਵੀ ਪਾਰ ਕੀਤਾ, ਜਿਸ ਵਿਚ ਪਹਾੜੀ ਸੂਬੇ ਮੇਘਾਲਿਆ ਵਿਚ ਮੈਚ ਦੇ ਦਿਨ 70 ਕਿਮੀ ਦੀ ਯਾਤਰਾ ਕਰਣਾ ਵੀ ਸ਼ਾਮਲ ਹੈ।

ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐਫ.ਐਫ.) ਦੀ ਵੈਬਸਾਈਟ ਨੇ ਲੀਗ ਦੇ ਸੰਚਾਲਕ ਗਿਲਬਰਟ ਜੈਕਸਨ ਦੇ ਹਵਾਲੇ ਤੋਂ ਕਿਹਾ, 'ਪਹਿਲੀ ਗੋਲਡਨ ਬੇਬੀ ਲੀਗ ਵਿਚ ਅਸੀਂ ਹਰ ਇਕ ਮੈਚ ਦੇ ਦਿਨ ਹਿੱਤਧਾਰਕਾਂ ਅਤੇ ਕਲੱਬਾਂ ਨੂੰ ਦੂਰ-ਦਰਾਜ ਦੇ ਇਲਾਕਿਆਂ ਤੋਂ ਲੈ ਕੇ ਆਏ।'  ਉਨ੍ਹਾਂ ਕਿਹਾ, 'ਕਈ ਇਲਾਕਿਆਂ ਦੇ ਕਲੱਬਾਂ ਅਤੇ ਵੱਖ-ਵੱਖ ਭਾਈਚਾਰਿਆਂ ਦੇ ਬੱਚਿਆਂ ਨੇ ਇਸ ਵਿਚ ਹਿੱਸਾ ਲਿਆ। ਕਈ ਬੱਚੇ ਤਾਂ ਮੈਚ ਦੇ ਦਿਨ ਸਵੇਰੇ 6 ਵਜੇ ਉੱਠ ਕੇ 70 ਕਿਮੀ ਦਾ ਸਫ਼ਰ ਕਰਦੇ ਸਨ।'

ਗੋਲਡਨ ਬੇਬੀ ਲੀਗ ਪਰਿਯੋਜਨਾ ਨੂੰ ਏ.ਆਈ.ਐਫ.ਐਫ. ਨੇ 2018 ਵਿਚ 6-12 ਸਾਲ ਦੇ ਬੱਚਿਆਂ ਲਈ ਸ਼ੁਰੂ ਕੀਤਾ ਸੀ। ਇਸ ਦਾ ਟੀਚਾ ਲਿੰਗ, ਧਰਮ, ਆਰਥਿਕ ਹਾਲਾਤ ਅਤੇ ਨਸਲੀ ਭੇਦ-ਭਾਵ ਦੇ ਬਿਨਾਂ ਫੁੱਟਬਾਲ ਦੀਆਂ ਸੁਵਿਧਾਵਾਂ ਉਪਲੱਬਧ ਕਰਾਉਣਾ ਹੈ। ਇਸ ਯੋਜਨਾ ਦੇ ਪਿੱਛੇ ਵਿਚਾਰ ਇਹ ਹੈ ਕਿ ਮੁੰਡੇ ਅਤੇ ਕੁੜੀਆਂ ਦੀ ਨਵੀਂ ਪੀੜ੍ਹੀ ਘੱਟ ਉਮਰ ਤੋਂ ਹੀ ਖੇਡ ਖੇਡਣਾ ਸ਼ੁਰੂ ਕਰੇ।


cherry

Content Editor

Related News