ਗੋਆ ਸਰਕਾਰ ਰਾਸ਼ਟਰੀ ਖੇਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 450 ਕਰੋੜ ਖਰਚ ਕਰੇਗੀ
Wednesday, Sep 25, 2019 - 12:07 AM (IST)

ਪਣਜੀ— ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਥ ਨੇ ਮੰਗਲਵਾਰ ਕਿਹਾ ਕਿ ਅਕਤੂਬਰ 2020 ਵਿਚ ਸੂਬੇ ਵਿਚ ਹੋਣ ਵਾਲੀਆਂ 36ਵੀਆਂ ਰਾਸ਼ਟਰੀ ਖੇਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਸਰਕਾਰ 450 ਕਰੋੜ ਖਰਚ ਕਰੇਗੀ। ਸਾਵੰਥ ਨੇ ਇਥੇ ਸਕੱਤਰੇਤ ਵਿਚ ਇਨ੍ਹਾਂ ਖੇਡਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹੋਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿਚ ਰਾਜ ਦੇ ਖੇਡ ਮੰਤਰੀ ਮਨੋਹਰ ਅਜਗਾਂਵਕਰ ਵੀ ਸ਼ਾਮਲ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਲਈ ਕੇਂਦਰ ਸਰਕਾਰ ਤੋਂ ਵਾਧੂ ਫੰਡ ਦੀ ਮੰਗ ਕਰੇਗਾ।