ਵਾਪਸ ਜਾਓ ਤੇ ਦੋਬਾਰਾ ਗੇਂਦ ਕਰੋ, ਜਦੋਂ ਸਚਿਨ ਨੇ ਗਲੈਨ ਮੈਕਗ੍ਰਾ ਨੂੰ ਦਿੱਤਾ ਮੁੰਹ ਤੋੜ ਜਵਾਬ

04/29/2020 1:16:25 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ 1999 ਵਿਚ ਆਸਟਰੇਲੀਆ ਖਿਲਾਫ ਐਡੀਲੇਡ ਵਿਚ ਖੇਡੇ ਗਏ ਟੈਸਟ ਮੈਚ ਵਿਚ ਗਲੈਨ ਮੈਕਗ੍ਰਾ ਦੇ ਇਕ ਪਲ ਨੂੰ ਯਾਦ ਕੀਤਾ। ਸਚਿਨ ਨੇ ਦੱਸਿਆ ਕਿ ਕਿਵੇਂ ਉਸ ਨੇ ਮੈਦਾਨ 'ਤੇ ਮੈਕਗ੍ਰਾ ਤੋਂ ਬਾਜ਼ੀ ਜਿੱਤੀ। ਸਚਿਨ ਨੇ ਦੱਸਿਆ ਕਿ ਜਦੋਂ ਮੈਕਗ੍ਰਾ ਬਿਹਤਰੀਨ ਫਾਰਮ ਵਿਚ ਸੀ ਤਾਂ ਕਿਵੇਂ ਉਸ ਨੇ ਧੀਰਜ ਨਾਲ ਉਸ ਦਾ ਸਾਹਮਣਾ ਕੀਤਾ ਅਤੇ ਕਿਵੇਂ ਅਗਲੇ ਦਿਨ ਉਸ 'ਤੇ ਦਬਾਅ ਬਣਾਇਆ। 

ਸਚਿਨ ਨੇ ਦੱਸਿਆ ਮੈਕਗ੍ਰਾ ਦਾ ਪਲਾਨ
PunjabKesari

ਬੀ. ਸੀ. ਸੀ. ਆਈ. ਨੇ ਇਕ ਵੀਡੀਓ ਟਵੀਟ ਕੀਤਾ ਕਿ ਜਿਸ ਵਿਚ ਸਚਿਨ ਕਹਿ ਰਹੇ ਹਨ, ''1999 ਵਿਚ ਸਾਡਾ ਪਹਿਲਾ ਟੈਸਟ ਮੈਚ ਐਡੀਲੇਡ ਵਿਚ ਸੀ। ਪਹਿਲੇ ਦਿਨ ਦੀ ਖੇਡ ਖਤਮ ਹੋਣ ਵਿਚ 40 ਮਿੰਟ ਦਾ ਸਮਾਂ ਬਚਿਆ ਸੀ। ਮੈਕਗ੍ਰਾ ਆਏ ਅਤੇ ਮੈਨੂੰ 5-6 ਓਵਰ ਸੁੱਟੇ। ਇਹ ਉਸ ਦੀ ਰਣਨੀਤੀ ਸੀ ਕਿ ਸਚਿਨ ਨੂੰ ਪਰੇਸ਼ਾਨ ਕਰਦੇ ਹਾਂ ਅਤੇ ਉਸ ਨੇ ਤੈਅ ਕੀਤਾ ਸੀ ਕਿ 70 ਫੀਸਦੀ ਗੇਂਦ ਵਿਕਟਕੀਪਰ ਦੇ ਹੱਥਾਂ ਵਿਚ ਜਾਣੀ ਚਾਹੀਦੀ ਹੈ ਜਦਕਿ 10 ਫੀਸਦੀ ਮੇਰੇ ਸਰੀਰ 'ਤੇ। ਜੇਕਰ ਉਹ ਇਨ੍ਹਾਂ ਗੇਂਦਾਂ ਨੂੰ ਖੇਡਣਾ ਚਾਹੁੰਦੇ ਹਨ ਤਾਂ ਅਸੀਂ ਸਫਲ ਹੋ ਜਾਵਾਂਗੇ।

ਅਗਲੇ ਦਿਨ ਸਚਿਨ ਨੇ ਲਿਆ ਲੰਮੇ ਹੱਥੀ
PunjabKesari

ਸਚਿਨ ਨੇ ਕਿਹਾ ਕਿ ਜਿੰਨਾ ਸੰਭਵ ਹੋ ਸਕੇ ਮੈਂ ਗੇਂਦ ਛੱਡਦਾ ਰਿਹਾ। ਉਸ ਨੇ ਕੁਝ ਚੰਗੀਆਂ ਗੇਂਦਾਂ ਵੀ ਸੁੱਟੀਆਂ ਜਿਸ 'ਤੇ ਮੈਂ ਬੀਟ ਹੋ ਗਿਆ ਤਾਂ ਮੈਂ ਕਿਹਾ ਚੰਗੀ ਗੇਂਦ ਹੈ। ਹੁਣ ਜਾਓ ਅਤੇ ਦੋਬਾਰਾ ਗੇਂਦ ਕਰੋ ਮੈਂ ਇੱਥੇ ਹੀ ਹਾਂ। ਸਚਿਨ ਨੇ ਅੱਗੇ ਕਿਹਾ ਕਿ ਮੈਨੂੰ ਯਾਦ ਹੈ ਕਿ ਅਗਲੀ ਸਵੇਰੇ ਮੈਂ ਉਸ ਨੂੰ ਕੁਝ ਚੌਕੇ ਮਾਰੇ ਕਿਉਂਕਿ ਉਹ ਨਵਾਂ ਦਿਨ ਸੀ ਅਤੇ ਅਸੀਂ ਦੋਵੇਂ ਸਨਮਾਨ ਪੱਧਰ 'ਤੇ ਸੀ। ਉਸ ਦੇ ਕੋਲ ਰਣਨੀਤੀ ਸੀ ਪਰ ਮੈਂ ਉਸ ਦੀ ਰਣਨੀਤੀ ਜਾਣਦਾ ਸੀ ਜੋ ਮੈਨੂੰ ਪਰੇਸ਼ਾਨ ਕਰਨ ਦੀ ਸੀ।

ਇਸ ਤਰ੍ਹਾਂ ਸਚਿਨ ਨੇ ਕੱਢਿਆ ਮੈਕਗ੍ਰਾ ਦਾ ਤੋੜ
ਸਚਿਨ ਤੇਂਦੁਲਕਰ ਨੇ ਕਿਹਾ ਕਿ ਮੈਨੂੰ ਲੱਗਾ ਸ਼ਾਮ ਨੂੰ ਮੈਂ ਧੀਰਜ ਦਿਖਾਇਆ ਸੀ ਅਤੇ ਕਲ ਸਵੇਰੇ ਮੈਂ ਇਸ ਤਰ੍ਹਾਂ ਖੇਡਾਂਗਾ, ਜਿਸ ਤਰ੍ਹਾਂ ਮੈਂ ਖੇਡਦਾ ਹਾਂ। ਮੈਂ ਕਿਵੇਂ ਖੇਡਦਾ ਹਾਂ। ਇਸ ਨੂੰ ਲੈ ਕੇ ਤੁਸੀਂ ਮੇਰੇ 'ਤੇ ਕਾਬੂ ਨਹੀਂ ਪਾ ਸਕਦੇ ਪਰ ਮੈਂ ਤੁਹਾਡੇ 'ਤੇ ਕਾਬੂ ਪਾ ਕੇ ਉੱਥੇ ਗੇਂਦ ਕਰਵਾ ਸਕਦਾ ਹਾਂ ਜਿੱਥੇ ਮੈਂ ਚਾਹੁੰਦਾ ਹਾਂ। ਸਚਿਨ ਨੇ ਨਾਲ ਹੀ ਮੌਜੂਦਾ ਕ੍ਰਿਕਟਰਾਂ ਨੂੰ ਕੋਰੋਨਾ ਵਾਇਰਸ ਦੇ ਇਸ ਮੁਸ਼ਕਿਲ ਦੌਰ ਵਿਚ ਮਾਨਸਿਕ ਤੌਰ 'ਤੇ ਫਿੱਟ ਰਹਿਣ ਦੀ ਸਲਾਹ ਦਿੱਤੀ। ਸਚਿਨ ਨੇ ਕਿਹਾ ਕਿ ਮੈਂ ਉਨ੍ਹਾਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਬੈਟਰੀ ਨੂੰ ਰਿਚਾਰਜ ਰੱਖੋ। ਕੁਝ ਖਾਲੀ ਸਮਾਂ ਵੀ ਹੋਣਾ ਜ਼ਰੂਰੀ ਹੁੰਦਾ ਹੈ। ਜਦੋਂ ਤੁਸੀਂ ਲਗਾਤਾਰ ਖੇਡ ਰਹੇ ਹੁੰਦੇ ਹੋ ਤਾਂ ਚੋਟੀ 'ਤੇ ਬਣੇ ਰਹਿਣਾ ਆਸਾਨ ਨਹੀਂ ਹੁੰਦਾ। ਆਪਣੀ ਬੈਟਰੀ ਰਿਚਾਰਜ ਕਰਨ ਦੇ ਲਈ ਕ੍ਰਿਕਟ ਤੋਂ ਦੂਰ ਜਾਣਾ ਵੀ ਜ਼ਰੂਰੀ ਹੈ।


Ranjit

Content Editor

Related News