ਮੈਕਸਵੇਲ ਵੱਲੋਂ AUS ਦੀ ਟੀਮ ਨੂੰ ਵੱਡਾ ਝਟਕਾ, ਕ੍ਰਿਕਟ ਤੋਂ ਲਿਆ ਅਣਮਿੱਥੇ ਸਮੇਂ ਲਈ ਬ੍ਰੇਕ

10/31/2019 12:31:16 PM

ਨਵੀਂ ਦਿੱਲੀ— ਸ਼੍ਰੀਲੰਕਾ ਖਿਲਾਫ ਮੈਲਬੋਰਨ ਕ੍ਰਿਕਟ ਗ੍ਰਾਊਂਡ 'ਚ ਖੇਡੇ ਜਾਣ ਵਾਲੇ ਤੀਜੇ ਅਤੇ ਆਖ਼ਰੀ ਟੀ-20 ਕੌਮਾਂਤਰੀ ਮੈਚ ਤੋਂ ਪਹਿਲਾਂ ਆਸਟਰੇਲੀਆਈ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਆਲਰਾਊਂਡਰ ਗਲੇਨ ਮੈਕਸਵੇਲ ਤੀਜੇ ਟੀ-20 ਅਤੇ ਪਾਕਿਸਤਾਨ ਦੇ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੇ ਦਿਮਾਗੀ ਸਿਹਤ ਸਬੰਧੀ ਮੁਸ਼ਕਲਾਂ ਕਾਰਨ ਕ੍ਰਿਕਟ ਤੋਂ ਅਣਮਿੱਥੇ ਸਮੇਂ ਲਈ ਬ੍ਰੇਕ ਲੈ ਲਿਆ ਹੈ। ਮੈਕਸਵੇਲ ਅਜੇ ਤਕ ਸ਼੍ਰੀਲੰਕਾ ਖਿਲਾਫ ਖੇਡੇ ਗਏ ਦੋਵੇਂ ਟੀ-20 ਮੈਚਾਂ 'ਚ ਪਲੇਇੰਗ ਇਲੈਵਨ ਦਾ ਹਿੱਸਾ ਸਨ।
PunjabKesari
ਐਡੀਲੇਡ 'ਚ ਖੇਡੇ ਗਏ ਪਹਿਲੇ ਮੁਕਾਬਲੇ 'ਚ ਉਨ੍ਹਾਂ ਨੇ 28 ਗੇਂਦਾਂ 'ਚ 62 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਆਸਟਰੇਲੀਆਈ ਕ੍ਰਿਕਟ ਟੀਮ ਦੇ ਮਨੋਵਿਗਿਆਨੀ ਡਾਕਟਰ ਮਾਈਕਲ ਲਾਇਡ ਨੇ ਦੱਸਿਆ, ''ਗਲੇਮ ਮੈਕਸਵੇਲ ਆਪਣੀ ਦਿਮਾਗੀ ਸਿਹਤ ਦੇ ਸਬੰਧ 'ਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਚਲਦੇ ਉਨ੍ਹਾਂ ਨੇ ਕ੍ਰਿਕਟ ਤੋਂ ਬ੍ਰੇਕ ਲਿਆ ਹੈ।'' ਮੈਕਸਵੇਲ ਦੀ ਜਗ੍ਹਾ ਹੁਣ ਖੱਬੇ ਹੱਥ ਦੇ ਧਮਾਕੇਦਾਰ ਬੱਲੇਬਾਜ਼ੀ ਡੀ ਆਰਸੀ ਸ਼ਾਰਟ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਉਹ ਸ਼ੁੱਕਰਵਾਰ (1 ਨਵੰਬਰ) ਨੂੰ ਖੇਡੇ ਜਾਣ ਵਾਲੇ ਤੀਜੇ ਟੀ-20 ਮੈਚ ਤੋਂ ਪਹਿਲਾਂ ਟੀਮ ਨਾਲ ਜੁੜ ਜਾਣਗੇ।


Tarsem Singh

Content Editor

Related News